ਮੁੰਬਈ- ਅਭਿਨੇਤਾ ਰਾਣਾ ਡੱਗੂਬਾਤੀ ਆਉਣ ਵਾਲੀ ਫਿਲਮ ਬੇਬੀ 'ਚ ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਨਾਲ ਨਜ਼ਰ ਆਉਣਗੇ। ਉਨ੍ਹਾਂ ਨੇ ਅਕਸ਼ੇ ਕੁਮਾਰ ਦੀ ਰੱਜ ਕੇ ਤਾਰੀਫ ਕੀਤੀ ਹੈ। ਡੱਗੂਬਾਤੀ ਨੇ ਦੱਸਿਆ ਕਿ ਅਕਸ਼ੇ ਬਹੁਤ ਹੀ ਅਨੁਸ਼ਾਸਿਤ ਹਨ। ਅਜਿਹੇ ਅਭਿਨੇਤਾਵਾਂ ਨਾਲ ਕੰਮ ਕਰਨਾ ਬਹੁਤ ਹੀ ਵਧੀਆ ਅਨੁਭਵ ਹੁੰਦਾ ਹੈ। ਉਹ ਯਕੀਨਨ ਇਕ ਐਕਸ਼ਨ ਅਭਿਨੇਤਾ ਹਨ, ਜਿਨ੍ਹਾਂ ਨੇ ਸਾਰੀਆਂ ਭੂਮਿਕਾਵਾਂ ਨਾਲ ਪ੍ਰਯੋਗ ਕੀਤਾ ਹੈ।
ਰਾਮ ਗੋਪਾਲ ਵਰਮਾ ਦੀ ਫਿਲਮ ਡਿਪਾਰਟਮੈਂਟ 'ਚ ਨਜ਼ਰ ਆਏ ਡੱਗੂਬਾਤੀ ਨੇ ਬਾਕਸ ਆਫਿਸ 'ਤੇ ਇਸ ਦੇ ਫਲਾਪ ਹੋਣ ਦੀ ਵਜ੍ਹਾ ਵੀ ਦੱਸੀ। ਉਨ੍ਹਾਂ ਕਿਹਾ ਕਿ ਰਾਮ ਗੋਪਾਲ ਵਰਮਾ ਨੇ ਗੈਰ-ਜ਼ਰੂਰੀ ਇਸ਼ਤਿਹਾਰਾਂ ਖਾਤਿਰ ਇਕ ਅਜਿਹੀ ਫਿਲਮ ਬਣਾਈ, ਜਿਹੜੀ ਉਨ੍ਹਾਂ ਨੂੰ ਸਮਝ ਨਹੀਂ ਆਈ ਸੀ। ਡਿਪਾਰਟਮੈਂਟ ਉਨ੍ਹਾਂ ਦੀ ਗੈਂਗਸਟਰ ਫਿਲਮਾਂ ਵਾਂਗ ਹੋਣੀ ਸੀ। ਉਨ੍ਹਾਂ ਨੇ ਅਜਿਹੀਆਂ ਫਿਲਮਾਂ ਬਣਾਉਣਾ ਜਾਰੀ ਰੱਖਣਾ ਚਾਹੀਦਾ ਹੈ। ਡੱਗੂਬਾਤੀ ਨੇ ਕਿਹਾ ਕਿ ਉਹ ਉਸ ਨੇ ਮਨਪਸੰਦ ਫਿਲਮਕਾਰਾਂ ਵਿਚੋਂ ਇਕ ਹਨ। ਉਸ ਨੂੰ ਫਿਲਮ 'ਚ ਅਮਿਤਾਭ ਬੱਚਨ ਤੇ ਸੰਜੇ ਦੱਤ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਇਸ ਲਈ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਹੈ।
ਲੇਟ ਨਾਈਟ ਪਾਰਟੀ ਦੌਰਾਨ ਆਲੀਆ ਨੂੰ ਛੱਡ ਇਹ ਕਿਸ ਦੇ ਨਾਲ ਘੁੰਮ ਰਹੇ ਹਨ ਵਰੁਣ (ਦੇਖੋ ਤਸਵੀਰਾਂ)
NEXT STORY