ਲਾਸ ਏਂਜਲਸ- ਹਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਜੈਨੀਫਰ ਲੋਪੇਜ਼ ਆਪਣੀ ਅਗਲੀ ਫਿਲਮ 'ਚ ਵੱਡਾ ਧਮਾਲ ਕਰਨ ਵਾਲੀ ਹੈ। ਜੈਨੀਫਰ ਅਗਲੀ ਫਿਲਮ 'ਦਿ ਬੁਆਏ ਨੈਕਸਟ ਡੋਰ' 'ਚ ਟਾਪਲੈੱਸ ਸੀਨ ਦੇਵੇਗੀ। ਦਿ ਬੁਆਏ ਨੈਕਸਟ ਡੋਰ ਇਕ ਥ੍ਰਿਲਰ ਫਿਲਮ ਹੋਵੇਗੀ। ਫਿਲਮ 'ਚ ਜੈਨੀਫਰ ਇਕ ਹਾਈ ਸਕੂਲ ਟੀਚਰ ਦਾ ਕਿਰਦਾਰ ਨਿਭਾਅ ਰਹੀ ਹੈ। ਜੈਨੀਫਰ ਨੇ ਫਿਲਮ 'ਚ ਬਾਡੀ ਡਬਲ ਦੀ ਵਰਤੋਂ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ।
ਜੈਨੀਫਰ ਨੇ ਕਿਹਾ ਕਿ ਫਿਲਮ 'ਚ ਉਸ ਦੇ ਤੇ ਕੋ-ਸਟਾਰ ਰਿਆਨ ਵਿਚਾਲੇ ਫਿਲਮਾਏ ਗਏ ਇੰਟੀਮੇਟ ਸੀਨਜ਼ ਅਸਲ 'ਚ ਸ਼ੂਟ ਕੀਤੇ ਗਏ ਸਨ। ਜੈਨੀਫਰ ਨੇ ਕਿਹਾ ਕਿ ਉਨ੍ਹਾਂ ਨੂੰ ਉਕਤ ਸੀਨਜ਼ ਨੂੰ ਸ਼ੂਟ ਕਰਨ ਵਿਚ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਐਕਟਰ ਹਨ ਤੇ ਇਹ ਉਨ੍ਹਾਂ ਦੇ ਕੰਮ ਦਾ ਹਿੱਸਾ ਹੈ। ਫਿਲਮ 'ਚ ਜੈਨੀਫਰ ਆਪਣੇ ਤੋਂ ਛੋਟੀ ਉਮਰ ਦੇ ਐਕਟਰ ਰਿਆਨ ਨਾਲ ਇਸ਼ਕ ਫਰਮਾਉਂਦੀ ਨਜ਼ਰ ਆਵੇਗੀ।
ਨਿਊਡ ਤਸਵੀਰਾਂ ਤੋਂ ਖੁਸ਼ ਹੋ ਇਸ ਅਭਿਨੇਤਰੀ ਨੂੰ ਮਿਲੀ ਪੋਰਨ ਇੰਡਸਟਰੀ ਵਲੋਂ ਆਫਰ (ਦੇਖੋ ਤਸਵੀਰਾਂ)
NEXT STORY