ਮੁੰਬਈ- ਉੱਤਰ ਪ੍ਰਦੇਸ਼ 'ਚ ਸੈਫਈ ਮਹਾਉਤਸਵ ਦੌਰਾਨ ਜੈਕਲੀਨ ਫਰਨਾਂਡੀਜ਼ ਨੇ ਸਿਰਫ 3 ਮਿੰਟਾਂ ਦੀ ਪੇਸ਼ਕਾਰੀ ਲਈ 75 ਲੱਖ ਰੁਪਏ ਲਏ ਹਨ। ਇਕ ਸੂਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਉਤਸਵ 'ਚ ਕਈ ਮੰਤਰੀ, ਵੱਡੇ ਅਫਸਰ, ਕਾਰਪੋਰੇਟ ਨਾਲ ਜੁੜੇ ਲੋਕ ਤੇ ਗਲੈਮਰ ਨਾਲ ਜੁੜੇ ਲੋਕ ਆਉਂਦੇ ਹਨ। ਸਾਰੇ ਫਿਲਮੀ ਸਿਤਾਰੇ ਇਥੇ ਪੇਸ਼ਕਾਰੀ ਕਰਨ ਲਈ ਬਹੁਤ ਪੈਸੇ ਲੈਂਦੇ ਹਨ। ਇਸ ਸਾਲ ਸਭ ਤੋਂ ਵੱਡਾ ਸਰਪ੍ਰਾਈਜ਼ ਸੀ ਕਿ ਜੈਕਲੀਨ ਨੂੰ 3 ਮਿੰਟ ਦੀ ਪੇਸ਼ਕਾਰੀ ਲਈ 75 ਲੱਖ ਰੁਪਏ ਦਿੱਤੇ ਗਏ।
ਇਸ ਵਾਰ ਸੈਫਈ 'ਚ ਪੇਸ਼ਕਾਰੀ ਕਰਨ ਵਾਲੇ ਰਿਤਿਕ ਇਕੱਲੇ ਸੁਪਰਸਟਾਰ ਨਹੀਂ ਸਨ। ਮਹਾਉਤਸਵ 'ਚ ਹੁਮਾ ਕੁਰੈਸ਼ੀ ਤੇ ਰਿਚਾ ਚੱਢਾ ਨੇ ਵੀ ਪੇਸ਼ਕਾਰੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮੁਜ਼ੱਫਰਨਗਰ 'ਚ ਹੋਏ ਦੰਗਿਆਂ ਤੋਂ ਬਾਅਦ ਸੈਫਈ ਮਹਾਉਤਸਵ 'ਚ ਮਾਧੁਰੀ ਦੀਕਸ਼ਿਤ ਤੇ ਸਲਮਾਨ ਖਾਨ ਵਰਗੇ ਸਿਤਾਰੇ ਪੇਸ਼ਕਾਰੀ ਕਰਨ ਪਹੁੰਚੇ ਸਨ, ਜਿਸ 'ਤੇ ਵਿਵਾਦ ਖੜ੍ਹਾ ਹੋ ਗਿਆ ਸੀ।
ਟਾਪਲੈੱਸ ਹੋਣ ਜਾ ਰਹੀ ਹੈ ਇਹ ਹਾਲੀਵੁੱਡ ਹਸੀਨਾ (ਦੇਖੋ ਤਸਵੀਰਾਂ)
NEXT STORY