ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਬਜਰੰਗੀ ਭਾਈਜਾਨ' 'ਚ ਜ਼ੋਰਦਾਰ ਐਕਸ਼ਨ ਕਰਦੇ ਨਜ਼ਰ ਆਉਣਗੇ। ਸਲਮਾਨ ਖਾਨ ਇਨ੍ਹੀਂ ਦਿਨੀਂ ਕਬੀਰ ਖਾਨ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਬਜਰੰਗੀ ਭਾਈਜਾਨ' 'ਚ ਕੰਮ ਕਰ ਰਹੇ ਹਨ। ਇਸ ਫਿਲਮ 'ਚ ਸਲਮਾਨ ਦੇ ਐਕਸ਼ਨ ਦਾ ਨਵਾਂ ਮਸਾਲਾ ਦੇਖਣ ਨੂੰ ਮਿਲੇਗਾ। ਫਿਲਮ 'ਚ ਸਲਮਾਨ ਵੱਖ-ਵੱਖ ਐਕਸ਼ਨ ਅਤੇ ਸਟੰਟ ਕਰਦੇ ਨਜ਼ਰ ਆਉਣਗੇ। ਫਿਲਮ ਦੀ ਪੂਰੀ ਟੀਮ ਉਨ੍ਹਾਂ ਦੇ ਐਕਸ਼ਨ ਦੀ ਤਰੀਫ ਕਰ ਰਹੀ ਹੈ। Îਿਫਲਮ 'ਬਜਰੰਗੀ ਭਾਈਜਾਨ' 'ਚ ਸਲਮਾਨ ਦੇ ਓਪੋਜ਼ਿਟ ਕਰੀਨਾ ਕਪੂਰ ਹਨ। ਸਲਮਾਨ ਨੇ ਇਸੇ ਫਿਲਮ ਲਈ ਆਪਣੀ ਕਮਿਟਮੈਂਟ ਕਾਰਨ 'ਬਿੱਗ ਬੌਸ 8' ਛੱਡ ਦਿੱਤਾ ਹੈ। 'ਬਜੰਰਗੀ ਭਾਈਜਾਨ' 'ਚ ਸਲਮਾਨ ਖਾਨ ਅਤੇ ਕਰੀਨਾ ਕਪੂਰ ਤੋਂ ਇਲਾਵਾ ਨਵਾਜ਼ੁਦੀਨ ਸਿਦਿਕੀ ਅਤੇ ਪਾਰੇਸ਼ ਰਾਵਲ ਵੀ ਕੰਮ ਕਰ ਰਹੇ ਹਨ।
3 ਮਿੰਟ ਦੀ ਪੇਸ਼ਕਾਰੀ ਲਈ ਜੈਕਲੀਨ ਨੇ ਮੰਗੇ ਲੱਖਾਂ ਰੁਪਏ (ਦੇਖੋ ਤਸਵੀਰਾਂ)
NEXT STORY