ਮੁੰਬਈ- ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਅਤੇ ਸੋਨਾਕਸ਼ੀ ਸਿਨਹਾ ਦੀ ਫਿਲਮ 'ਤੇਵਰ' ਦੀ ਕਮਾਈ 'ਚ ਕੁਝ ਵਾਧਾ ਦਰਜ ਕੀਤਾ ਗਿਆ ਹੈ। ਐਤਵਾਰ ਨੂੰ ਫਿਲਮ ਨੇ 7.35 ਕਰੋੜ ਦੀ ਕਲੈਕਸ਼ਨ ਕੀਤੀ। ਭਾਰਤ 'ਚ ਇਹ ਹੁਣ ਤੱਕ 22.05 ਕਰੋੜ ਰੁਪਏ ਹੀ ਬਟੋਰ ਸਕੀ ਹੈ। ਫਿਲਮ ਦੀ ਜ਼ਬਰਦਸਤ ਪ੍ਰਮੋਸ਼ਨ ਦੇ ਬਾਵਜੂਦ ਫਿਲਮ ਨੂੰ ਦਰਸ਼ਕ ਉਮੀਦ ਦੇ ਮੁਤਾਬਕ ਨਹੀਂ ਮਿਲ ਪਾ ਰਹੇ ਹਨ। ਫਿਲਮ ਦਾ ਮਿਊਜ਼ਿਕ ਦਰਸ਼ਕਾਂ ਨੂੰ ਪਸੰਦ ਆਇਆ ਹੈ ਪਰ ਉਹ ਥੀਏਟਰਾਂ ਤੱਕ ਨਹੀਂ ਪਹੁੰਚ ਰਹੇ ਹਨ। ਅਮਿਤ ਸ਼ਾਹ ਦੇ ਨਿਰਦੇਸ਼ਨ 'ਚ ਬਣੀ 'ਤੇਵਰ' 'ਚ ਮਨੋਜ ਵਾਜਪੇਈ ਵੀ ਅਹਿਮ ਕਿਰਦਾਰ 'ਚ ਹਨ। ਫਿਲਮ 9 ਜਨਵਰੀ ਨੂੰ ਰਿਲੀਜ਼ ਹੋਈ ਸੀ।
ਐਕਸ਼ਨ ਦਾ ਜਲਵਾ ਦਿਖਾਉਣਗੇ ਸਲਮਾਨ (ਦੇਖੋ ਤਸਵੀਰਾਂ)
NEXT STORY