ਮੁੰਬਈ- ਅਦਾਕਾਰ ਡੱਗੂਬਾਤੀ ਰਾਣਾ ਦਾ ਕਹਿਣਾ ਹੈ ਕਿ ਉਹ ਫਿਲਮਕਾਰ ਨੀਰਜ ਪਾਂਡੇ ਦੇ ਕੰਮ ਦੇ ਮੁਰੀਦ ਹਨ। ਉਹ ਨੀਰਜ ਦੀ ਅਗਲੀ ਫਿਲਮ 'ਬੇਬੀ' ਵਿਚ ਨਜ਼ਰ ਆਉਣਗੇ। ਡੱਗੂਬਾਤੀ ਨੇ ਦੱਸਿਆ ਕਿ ਮੈਂ ਨੀਰਜ ਦੀ ਫਿਲਮ ਵਿਸ਼ੇਸ਼ ਕਰਕੇ 'ਅ ਵੈਂਜ਼ਡੇ' ਦਾ ਪ੍ਰਸ਼ੰਸਕ ਰਿਹਾ ਹਾਂ। ਇਸ ਫਿਲਮ ਜਗਤ ਵਿਚ ਉਹ ਇਕ ਅਜਿਹੇ ਫਿਲਮਕਾਰ ਹਨ, ਜੋ ਈਮਾਨਦਾਰੀ ਅਤੇ ਸੱਚਾਈ 'ਤੇ ਟਿਕੇ ਹੋਏ ਹਨ। ਉਹ ਆਪਣੀ ਸ਼ੈਲੀ ਵਿਚ ਫਿਲਮਾਂ ਬਣਾਉਂਦੇ ਹਨ। 'ਬੇਬੀ' ਵਿਚ ਅਕਸ਼ੈ ਕੁਮਾਰ ਅਤੇ ਤਾਪਸੀ ਪਨੂੰ ਵੀ ਹਨ। ਫਿਲਮ 23 ਜਨਵਰੀ ਨੂੰ ਰਿਲੀਜ਼ ਹੋਵੇਗੀ। ਡੱਗੂਬਾਤੀ ਨੇ ਇਸ ਫਿਲਮ ਬਾਰੇ ਕਿਹਾ ਕਿ ਇਹ ਇਕ ਐਕਸ਼ਨ ਥ੍ਰਿਲਰ ਫਿਲਮ ਹੈ। ਨੀਰਜ ਇਕ ਅਜਿਹੇ ਅਦਾਕਾਰ ਦੀ ਭਾਲ 'ਚ ਸਨ, ਜੋ ਸਾਰੇ ਸਟੰਟ ਕਰ ਸਕੇ, ਇਸ ਲਈ ਉਨ੍ਹਾਂ ਨੇ ਮੇਰੇ ਨਾਲ ਸੰਪਰਕ ਕੀਤਾ।
ਟਾਈਮਸ ਸੈਲੇਬੇਕਸ ਦੀ ਸੂਚੀ 'ਚ ਸ਼ਾਹਰੁਖ ਅਤੇ ਦੀਪਿਕਾ 'ਨੰਬਰ 1'
NEXT STORY