ਮੁੰਬਈ- ਟਾਲੀਵੁੱਡ ਦੀਆਂ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਅਭਿਨੇਤਰੀ ਮਧੁਰਿਮਾ ਤੁੱਲੀ ਹੁਣ ਜਲਦੀ ਹੀ ਬਾਲੀਵੁੱਡ 'ਚ ਨਜ਼ਰ ਆਉਣ ਵਾਲੀ ਹੈ। ਉਹ ਅਕਸ਼ੈ ਕੁਮਾਰ ਦੀ ਫਿਲਮ 'ਬੇਬੀ' 'ਚ ਅਕਸ਼ੈ ਦੀ ਪਤਨੀ ਦੇ ਰੂਪ 'ਚ ਨਜ਼ਰ ਆਵੇਗੀ। ਇਹ ਅਭਿਨੇਤਰੀ ਏਅਰਟੈਲ ਦੀ ਐਡ 'ਚ ਆਪਣੇ ਪਤੀ ਦੀ ਬੌਸ ਬਣੀ ਸੀ। ਮਧੁਰਿਮਾ ਦਾ ਜਨਮ ਦੇਹਰਾਦੂਨ 'ਚ ਹੋਇਆ। ਉਸ ਦੀ ਮਾਂ ਇਕ ਐੱਨ. ਜੀ. ਓ. ਚਲਾਉਂਦੀ ਹੈ ਅਤੇ ਪਿਤਾ ਟਾਟਾ ਸਟੀਲ ਕੰਪਨੀ 'ਚ ਕੰਮ ਕਰਦੇ ਹਨ। ਮਧੁਰਿਮਾ ਸਾਊਥ ਦੀਆਂ ਫਿਲਮਾਂ ਦਾ ਮਸ਼ਹੂਰ ਚਿਹਰਾ ਹੈ। ਮਧੁਰਿਮਾ ਕਈ ਤੇਲਗੂ, ਤਾਮਿਲ ਅਤੇ ਕੰਨੜ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਫਿਲਮ 'ਬਚਨਾ ਏ ਹਸੀਨੋਂ 'ਚ ਮਧੁਰਿਮਾ ਨਜ਼ਰ ਆ ਚੁੱਕੀ ਹੈ। ਮਧੁਰਿਮਾ ਸਾਲ 2013 'ਚ ਰਿਲੀਜ਼ ਹੋਈ ਫਿਲਮ ਥ੍ਰਿਲਰ 3 ਡੀ ਫਿਲਮ 'ਵਾਰਨਿੰਗ' 'ਚ ਗੂੰਜਨ ਦੇ ਕਿਰਦਾਰ 'ਚ ਨਜ਼ਰ ਆਈ ਸੀ। ਮਧੁਰਿਮਾ ਟੀ. ਵੀ ਇੰਡਸਟਰੀ 'ਚ ਵੀ ਆਪਣੀ ਪਛਾਣ ਬਣਾ ਚੁੱਕੀ ਹੈ। ਇਹ ਅਭਿਨੇਤਰੀ ਟੀ. ਵੀ. ਸੀਰੀਅਲਸ 'ਕਸਤੂਰੀ', 'ਝਾਂਸੀ ਕੀ ਰਾਣੀ', 'ਪਰਿਚਯ' ਆਦਿ 'ਚ ਨਜ਼ਰ ਆਈ ਸੀ।
ਮਧੁਰਿਮਾ ਵਾਰਨਿੰਗ ਫਿਲਮ 'ਚ ਬੋਲਡ ਲੁੱਕ 'ਚ ਨਜ਼ਰ ਆਈ ਸੀ। ਮਧੁਰਿਮਾ ਐਕਟਿੰਗ ਲਈ ਮੁੰਬਈ ਦੇ ਕਿਸ਼ੋਰ ਕਪੂਰ ਦੇ ਐਕਟਿੰਗ ਸਕੂਲ ਤੋਂ ਟਰੇਨਿੰਗ ਲੈ ਚੁੱਕੀ ਹੈ। ਮਧੁਰਿਮਾ ਏਅਰਟੈਲ ਤੋਂ ਇਲਾਵਾ 'ਮਹਿੰਦਰਾ', 'ਗੋਦਰੇਜ', 'ਫਿਆਮਾ ਡੀ ਵਿਲਸ' ਤੋਂ ਇਲਾਵਾ ਕਈ ਬਰਾਂਡ ਦਾ ਚਿਹਰਾ ਵੀ ਰਹਿ ਚੁੱਕੀ ਹੈ। ਮਧੁਰਿਮਾ ਸੀਰੀਅਲ 'ਕੁਮ ਕੁਮ ਭਾਗਿਆ' 'ਚ ਵੀ ਅਹਿਮ ਕਿਰਦਾਰ ਅਦਾ ਕਰ ਚੁੱਕੀ ਹੈ। ਫਿਲਮ 'ਬੇਬੀ' ਦਾ ਹਾਲ ਹੀ ਰਿਲੀਜ਼ ਹੋਇਆ ਗਾਣਾ 'ਮੈਂ ਤੁਝੇ ਪਿਆਰ ਨਹੀਂ ਕਰਤਾ' ਅਕਸ਼ੈ ਕੁਮਾਰ ਅਤੇ ਮਧੁਰਿਮਾ 'ਤੇ ਫਿਲਮਾਇਆ ਗਿਆ ਹੈ। ਇਕ ਇੰਟਰਵਿਊ ਦੌਰਾਨ ਮਧੁਰਿਮਾ ਨੇ ਕਿਹਾ ਕਿ ਉਹ ਅਕਸ਼ੈ ਨਾਲ ਕੰਮ ਕਰਨ ਨੂੰ ਲੈ ਕੇ ਬਹੁਤ ਹੀ ਉਤਸ਼ਾਹਤ ਹੈ।
ਪਾਕਿਸਤਾਨ 'ਚ ਦਿਲੀਪ ਕੁਮਾਰ ਦਾ ਜੱਦੀ ਘਰ ਬਣੇਗਾ ਮਿਊਜ਼ੀਅਮ
NEXT STORY