ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮਹਾ ਸਕੱਤਰ ਡਾ. ਕੇ. ਕੇ. ਅਗਰਵਾਲ ਨੇ ਕਿਹਾ ਹੈ ਕਿ ਨੌਜਵਾਨ ਲੜਕੀਆਂ ਨੂੰ ਹਫਤੇ 'ਚ ਘੱਟ ਤੋਂ ਘੱਟ ਇਕ ਵਾਰ ਛੋਲੇ ਅਤੇ ਗੁੜ ਖਾਣੇ ਚਾਹੀਦੇ ਹਨ। ਅਗਰਵਾਲ ਨੇ ਕਿਹਾ ਹੈ ਕਿ ਗੁੜ ਆਈਰਨ ਦਾ ਸਰੋਤ ਹੈ ਅਤੇ ਛੋਲਿਆਂ 'ਚ ਵੱਡੀ ਮਾਤਰਾ 'ਚ ਪ੍ਰੋਟੀਨ ਹੁੰਦੀ ਹੈ। ਇਹ ਦੋਵੇ ਮਿਲਕੇ ਔਰਤਾਂ ਦੀ ਮਹਾਵਾਰੀ ਦੌਰਾਨ ਹੋਣ ਵਾਲੇ ਖੂਨ ਦੇ ਨੁਕਸਾਨ ਨੂੰ ਪੂਰਾ ਕਰਦੇ ਹਨ। ਅਗਰਵਾਲ ਨੇ ਕਿਹਾ ਹੈ ਕਿ ਸਾਰੀਆਂ ਔਰਤਾਂ ਨੂੰ ਆਉਣ ਵਾਲੇ ਮਾਘ ਮਹੀਨੇ 'ਚ ਹਰ ਰੋਜ਼ ਘੱਟ ਤੋਂ ਘੱਟ 40-60 ਮਿੰਟ ਧੁੱਪ 'ਚ ਬੈਠ ਕੇ ਤਿਲ ਦੇ ਲੱਡੂ ਜਾਂ ਗਚਕ ਖਾਣੀ ਚਾਹੀਦੀ ਹੈ, ਜਿਸ 'ਚ ਕੈਲਸ਼ੀਅਮ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ। ਇਸ ਨਾਲ ਉਸ ਦੇ ਸਰੀਰ 'ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਕਮੀ ਪੂਰੀ ਹੋ ਜਾਵੇਗੀ। ਡਾ.ਅਗਰਵਾਲ ਨੇ ਕਿਹਾ ਹੈ ਕਿ ਭਾਰਤੀਆਂ 'ਚ ਵਿਟਾਮਿਨ ਡੀ ਦੀ ਕਮੀ ਹੋਣਾ ਆਮ ਗੱਲ ਹੈ। ਇਸ ਦੀ ਪੂਰਤੀ ਲਈ ਸਾਰੇ ਭਾਰਤੀਆਂ ਨੂੰ ਰੋਜ਼ 40 ਮਿੰਟ ਧੁੱਪ 'ਚ ਬੈਠਣਾ ਚਾਹੀਦਾ ਅਤੇ ਇਸ ਦੌਰਾਨ ਉਸ ਦਾ ਸਰੀਰ ਦਾ 40 ਫੀਸਦੀ ਹਿੱਸਾ ਖੁੱਲ੍ਹਾ ਹੋਣਾ ਚਾਹੀਦਾ ਹੈ ਅਤੇ ਅਜਿਹਾ ਉਨ੍ਹਾਂ ਨੂੰ ਸਾਲ 'ਚ ਘੱਟ ਤੋਂ ਘੱਟ 40 ਦਿਨ ਕਰਨਾ ਚਾਹੀਦੈ।
ਕੰਨ 'ਚ ਵੱਜਦੀ ਹੈ ਸੀਟੀ ਤਾਂ ਹੋ ਸਕਦਾ ਹੈ ਇਹ ਰੋਗ
NEXT STORY