ਜਲੰਧਰ-ਆਪਣੀ ਸੁਰੀਲੀ ਆਵਾਜ਼ ਨਾਲ ਪੰਜਾਬੀ ਗਾਇਕੀ ਦੇ ਖੇਤਰ 'ਚ ਵੱਖਰੀ ਪਛਾਣ ਬਣਾਉਣ ਵਾਲੀਆਂ ਨੂਰਾਂ ਭੈਣਾਂ ਨੇ ਪੰਜਾਬ ਪ੍ਰੈੱਸ ਕਲੱਬ 'ਚ ਸੰਗੀਤ ਦੀਆਂ ਅਜਿਹੀਆਂ ਧੁਨਾਂ ਪੇਸ਼ ਕੀਤੀਆਂ ਕਿ ਹਰ ਕੋਈ ਕੀਲਿਆ ਗਿਆ। ਪੰਜਾਬ ਪ੍ਰੈੱਸ ਕਲੱਬ ਵਲੋਂ ਨਵੇਂ ਸਾਲ ਅਤੇ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਸੰਗੀਤਮਈ ਸ਼ਾਮ ਕਰਵਾਈ ਗਈ ਸੀ।
ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ ਦੇ ਸੁਰਾਂ ਨਾਲ ਪ੍ਰੈੱਸ ਕਲੱਬ 'ਚ ਹਰ ਕੋਈ ਮਸਤ ਹੋ ਗਿਆ। ਨੂਰਾਂ ਭੈਣਾਂ ਦੇ ਪਿਤਾ ਗੁਲਸ਼ਨ ਮੀਰ ਨੇ ਜਦੋਂ 'ਪਾਕਿ ਮੁਹੱਬਤ' ਦੀ ਦਾਸਤਾਨ ਸੁਣਾਈ ਤਾਂ ਦੋਵੇਂ ਭੈਣਾਂ ਸਟੇਜ 'ਤੇ ਬੈਠੀਆਂ ਖੁਦ ਨੂੰ ਰੋਣ ਤੋਂ ਰੋਕ ਨਾ ਸਕੀਆਂ। ਉਹ ਇੰਨਾ ਭਾਵੁਕ ਹੋ ਗਈਆਂ ਕਿ ਸਟੇਜ 'ਤੇ ਬੈਠੇ-ਬੈਠੇ ਹੀ ਉਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਆ ਗਏ।
ਇਸ ਮੌਕੇ ਨੂਰਾਂ ਭੈਣਾਂ ਨੇ 'ਅੱਲਾ ਹੂ ਦਾ ਆਵਾਜ਼ਾ ਆਵੇ, ਕੁੱਲੀ ਨੀ ਫਕੀਰ ਦੀ ਵਿੱਚੋਂ' ਪੇਸ਼ ਕੀਤਾ। ਇਸ ਸੰਗੀਤਕ ਸ਼ਾਮ 'ਚ ਕੇ. ਡੀ. ਭੰਡਾਰੀ, ਪਵਨ ਟੀਨੂੰ, ਮੇਅਰ ਸੁਨੀਲ ਜੋਤੀ, ਰਾਜਿੰਦਰ ਬੇਰੀ ਅਤੇ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ।
ਕਲਾਸਮੇਟ ਨੇ ਧੋਖੇ ਨਾਲ ਬਣਾਏ ਸੰਬੰਧ, ਐਨ ਮੌਕੇ ਵਿਆਹ ਤੋਂ ਮੁੱਕਰਿਆ (ਵੀਡੀਓ)
NEXT STORY