ਸਾਂਤਾ ਕਲਾਰਾ— ਭਾਰਤ ਵਿਚ ਜੇਕਰ ਤੁਸੀਂ ਕੰਪਨੀ ਖੋਲ੍ਹਣੀ ਹੋਵੇ ਤਾਂ ਬਹੁਤ ਸਾਰਾ ਪੈਸਾ ਹੋਣ ਦੇ ਨਾਲ-ਨਾਲ ਤੁਹਾਨੂੰ ਉਮਰ ਦਾ ਤਜ਼ੁਰਬਾ ਹੋਣਾ ਵੀ ਜ਼ਰੂਰੀ ਸਮਝਿਆ ਜਾਂਦਾ ਹੈ ਪਰ ਜਦੋਂ ਇਹ ਹੀ ਭਾਰਤੀ ਵਿਦੇਸ਼ਾਂ ਵਿਚ ਜਾ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹਨ ਤਾਂ ਉਨ੍ਹਾਂ ਲਈ ਉਮਰ ਕਦੇ ਕੋਈ ਰੁਕਾਵਟ ਨਹੀਂ ਬਣਦੀ। ਮਾਮਲਾ ਹੈ ਅਜਿਹਾ ਭਾਰਤੀ ਬੱਚੇ ਦਾ, ਜਿਸ ਦੀ ਉਮਰ ਭਾਵੇ ਮਹਿਜ਼ 13 ਸਾਲ ਹੈ ਪਰ ਉਸ ਨੇ ਇਸ ਛੋਟੀ ਉਮਰ ਵਿਚ ਕੰਪਨੀ ਖੋਲ੍ਹ ਕੇ ਆਪਣੀ ਪ੍ਰਤਿਭਾ ਦਾ ਇਕ ਨਮੂਨਾ ਪੇਸ਼ ਕਰ ਦਿੱਤਾ ਹੈ।
ਕੈਲੀਫੋਰਨੀਆ ਵਿਚ ਅੱਠਵੀਂ ਕਲਾਸ ਵਿਚ ਪੜ੍ਹਨ ਵਾਲੇ ਸ਼ੁਭਮ ਬੈਨਰਜੀ ਨੇ ਬ੍ਰੇਲ ਦੇ ਪ੍ਰਿੰਟ ਕੱਟਣ ਦੇ ਲਈ ਘੱਟ ਲਾਗਤ ਵਾਲੀਆਂ ਮਸ਼ੀਨਾਂ ਵਿਕਸਿਤ ਕੀਤੀਆਂ ਹਨ। ਇਹ ਨੇਤਰਹੀਣਾਂ ਲਈ ਇਕ ਟੈਕਸਟ ਲਿਖਣ ਵਾਲੀ ਪ੍ਰਣਾਲੀ ਹੈ। ਤਕਨੀਕ ਦੇ ਖੇਤਰ ਵਿਚ ਦਿੱਗਜ਼ ਕੰਪਨੀ ਇੰਟੇਲ ਕਾਰਪ ਨੇ ਹਾਲ ਹੀ ਵਿਚ ਸਟਾਰਟਅੱਪ ਬ੍ਰਾਯਗੋ ਲੈਬਸ ਵਿਚ ਨਿਵੇਸ਼ ਕੀਤਾ ਹੈ।
ਸ਼ੁਭਮ ਨੇ ਲੋਗੋ ਰੋਬੋਟਿਕਸ ਕਿਟ ਦੇ ਨਾਲ ਪਿਛਲੇ ਸਾਲ ਸਕੂਲ ਦੀ ਵਿਗਿਆਨ ਪ੍ਰਦਰਸ਼ਨ ਵਿਚ ਬ੍ਰੇਲ ਪ੍ਰਿੰਟਰ ਤਿਆਰ ਕੀਤਾ ਸੀ। ਉਸ ਨੇ ਆਪਣੇ ਮਾਤਾ-ਪਿਤਾ ਤੋਂ ਪੁੱਛਿਆ ਸੀ ਕਿ ਨੇਤਰਹੀਣ ਬੱਚੇ ਕਿਵੇਂ ਪੜ੍ਹਦੇ ਹਨ, ਜਿਸ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਇਸ ਦਾ ਜਵਾਬ ਉਹ ਖੁਦ ਗੂਗਲ ਤੋਂ ਲੱਭਣ। ਸ਼ਬਨਮ ਨੇ ਇਸ ਤੋਂ ਬਾਅਦ ਕੁਝ ਆਨਲਾਈਨ ਅਧਿਐਨ ਕੀਤਾ। ਉਸ ਨੂੰ ਪਤਾ ਲੱਗਾ ਕਿ ਬ੍ਰੇਲ ਪ੍ਰਿੰਟਰ ਜਿਨ੍ਹਾਂ ਨੂੰ ਐਮਬਾਰਸਰਸ ਕਿਹਾ ਜਾਂਦਾ ਹੈ, ਕਾਫੀ ਮਹਿੰਗੇ ਹਨ, ਜਿਨ੍ਹਾਂ ਦੀ ਮਦਦ ਨਾਲ ਇਹ ਬੱਚੇ ਪੜ੍ਹਦੇ ਹਨ।
ਸ਼ੁਭਮ ਨੇ ਇਸ ਤੋਂ ਬਾਅਦ ਇਕ ਅਜਿਹਾ ਪ੍ਰਿੰਟਰ ਵਿਕਸਤ ਕੀਤਾ ਜਿਸ ਦੀ ਲਾਗਤ 350 ਡਾਲਰ ਸੀ ਅਤੇ ਉਸ ਦਾ ਭਾਰ ਕੁਝ ਪੌਂਡ ਹੀ ਸੀ। ਇਸ ਮਸ਼ੀਨ ਦੀ ਵਰਤੋਂ ਬ੍ਰੇਲ ਦੇ ਰੀਡਿੰਗ ਮਟੀਰੀਅਲ ਦਾ ਪ੍ਰਿੰਟ ਕੱਢਣ ਵਿਚ ਕੀਤੀ ਜਾਂਦੀ ਹੈ। ਇਸ ਵਿਚ ਇੰਕ ਦੀ ਥਾਂ 'ਤੇ ਰੇਜਡ ਡਾਟ ਦੀ ਵਰਤੋਂ ਹੁੰਦੀ ਹੈ। ਇਸ ਨੂੰ ਪੀਸੀ ਜਾਂ ਇਲੈਕਟ੍ਰਾਨਿਕ ਉਪਕਰਣ ਰਾਹੀਂ ਕੱਢਿਆ ਜਾਂਦਾ ਹੈ।
ਇਮਰਾਨ ਦੇ ਖਿਲਾਫ 20 ਅਰਬ ਰੁਪਏ ਦਾ ਮੁਕੱਦਮਾ
NEXT STORY