ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਨੀਰਜ ਪਾਂਡੇ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਬੇਬੀ' ਐਂਟੀ ਪਾਕਿਸਤਾਨੀ ਫਿਲਮ ਨਹੀਂ ਹੈ। ਬਾਲੀਵੁੱਡ 'ਚ ਚਰਚਾ ਹੈ ਕਿ ਨੀਰਜ ਪਾਂਡੇ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬੇਬੀ' ਅੱਤਵਾਦ 'ਤੇ ਆਧਾਰਿਤ ਹੈ ਅਤੇ ਐਂਟੀ ਪਾਕਿਸਤਾਨੀ ਫਿਲਮ ਹੈ ਪਰ ਫਿਲਮ ਦੇ ਨਿਰਦੇਸ਼ਕ ਨੀਰਜ ਪਾਂਡੇ ਨੇ ਇਨ੍ਹਾਂ ਅਫਵਾਹਾਂ ਤੋਂ ਇਨਕਾਰ ਕੀਤਾ ਹੈ। ਨੀਰਜ ਨੇ ਕਿਹਾ ਫਿਲਮ 'ਚ ਪਾਕਿਸਤਾਨ 'ਤੇ ਹਮਲਾ ਨਹੀਂ ਕੀਤਾ ਗਿਆ ਹੈ। ਫਿਲਮ 'ਚ ਤਿੰਨ ਪਾਕਿਸਤਾਨੀ ਅਭਿਨੇਤਾ ਜੋ ਬੇਹੱਦ ਅਹਿਮ ਕਿਰਦਾਰ ਅਦਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਕੁਝ ਲੋਕ ਗਲਤ ਹੋ ਸਕਦੇ ਹਨ ਪਰ ਪੂਰਾ ਦੇਸ਼ ਗਲਤ ਨਹੀਂ ਹੋ ਸਕਦਾ। ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਸਾਡਾ ਮੰਨਣਾ ਹੈ ਕਿ ਧਰਮ ਅਤੇ ਦੇਸ਼ 2 ਵੱਖ-ਵੱਖ ਚੀਜ਼ਾਂ ਹਨ। ਜ਼ਿਕਰਯੋਗ ਹੈ ਕਿ 'ਬੇਬੀ' 'ਚ ਅਕਸ਼ੈ ਕੁਮਾਰ, ਤਾਪਸੀ ਪੰਨੂ, ਅਨੁਪਮ ਖੇਰ, ਰਾਣਾ ਡੱਗੁਬਾਤੀ, ਮਧੁਰਿਮਾ ਤੁੱਲੀ, ਕੇ. ਕੇ. ਮੇਨਨ ਅਤੇ ਡੈਨੀ ਨੇ ਕੰਮ ਕੀਤਾ ਹੈ। ਇਹ ਫਿਲਮ 23 ਜਨਵਰੀ ਨੂੰ ਰਿਲੀਜ਼ ਹੋਵੇਗੀ।
'ਡਰਟੀ ਪਾਲੀਟਿਕਸ' ਨਵਾਂ ਚਲਣ ਲੈ ਕੇ ਆਵੇਗੀ
NEXT STORY