ਮੁੰਬਈ- ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਨੀਰਜ ਪਾਂਡੇ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਿਲਮ ਟੋਟਲ ਸਿਆਪਾ ਅਲੱਗ ਤਰ੍ਹਾਂ ਦੀ ਫਿਲਮ ਸੀ। ਸਾਲ 2014 'ਚ ਰਿਲੀਜ਼ ਫਿਲਮ ਟੋਟਲ ਸਿਆਪਾ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ ਪਰ ਫਿਲਮ ਦੇ ਲੇਖਕ ਨੀਰਜ ਪਾਂਡੇ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਨੇ ਲੀਕ ਤੋਂ ਹੱਟ ਕੇ ਵਿਸ਼ਾ ਚੁਣਿਆ ਸੀ।
ਨੀਰਜ ਪਾਂਡੇ ਨੇ ਕਿਹਾ ਕਿ ਟੋਟਲ ਸਿਆਪਾ ਹੋਰਨਾਂ ਫਿਲਮਾਂ ਤੋਂ ਵੱਖਰੀ ਸੀ। ਉਨ੍ਹਾਂ ਨੇ ਇਕ ਅਲੱਗ ਵਿਸ਼ੇ 'ਤੇ ਫਿਲਮ ਬਣਾਈ ਸੀ। ਇਸ ਗੱਲ ਦੀ ਵੀ ਸੰਭਾਵਨਾ ਹੋ ਸਕਦੀ ਹੈ ਕਿ ਤੁਸੀਂ ਹਰ ਸਮੇਂ ਸਹੀ ਨਾ ਹੋਵੋ। ਫਿਲਮ ਜ਼ਿਆਦਾ ਨਹੀਂ ਚੱਲੀ ਪਰ ਜਦੋਂ ਉਨ੍ਹਾਂ ਨੇ ਇਸ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਨੂੰ ਲੱਗਾ ਸੀ ਕਿ ਉਹ ਸਹੀ ਰਸਤੇ 'ਤੇ ਜਾ ਰਹੇ ਹਨ।
ਜੈਕਲੀਨ ਨੇ ਕਪਿਲ ਨਾਲ ਦਿੱਤਾ ਪਾਊਟ ਪੋਜ਼
NEXT STORY