ਮੁੰਬਈ- ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨਾਲ ਫਿਲਮ 'ਬੇਬੀ' 'ਚ ਨਜ਼ਰ ਆਉਣ ਵਾਲੀ ਅਭਿਨੇਤਰੀ ਤਾਪਸੀ ਪੰਨੂ ਫਿਲਮ 'ਆਗਰਾ ਕਾ ਡਾਬਰਾ' ਵਿਚ ਇਕ ਵੱਖਰੇ ਅੰਦਾਜ਼ 'ਚ ਨਜ਼ਰ ਆਵੇਗੀ। ਫਿਲਮ 'ਚਸ਼ਮੇਬਦੂਰ' ਨਾਲ ਹਿੰਦੀ ਫਿਲਮਾਂ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਚੁਲਬੁਲੀ ਤਾਪਸੀ ਨੇ ਕਿਹਾ, ''ਫਿਲਮ 'ਚਸ਼ਮੇਬਦੂਰ' ਅਤੇ 'ਬੇਬੀ' 'ਚ ਇਕ ਬੇਬਾਕ ਲੜਕੀ ਦੇ ਕਿਰਦਾਰ ਨਾਲ ਬਿਲਕੁਲ ਉਲਟ ਮੈਂ ਫਿਲਮ 'ਆਗਰਾ ਕਾ ਡਾਬਰਾ' 'ਚ ਬੇਹੱਦ ਸ਼ਰਮੀਲੀ, ਨਰਮ ਸੁਭਾਅ ਨਾਲ ਭਰੀ ਇਕ ਮੁਸਲਿਮ ਲੜਕੀ ਦੀ ਭੂਮਿਕਾ ਨਿਭਾਅ ਰਹੀ ਹਾਂ।'' ਸ਼ੂਜੀਤ ਸਰਕਾਰ ਵਲੋਂ ਨਿਰਦੇਸ਼ਿਤ 'ਆਗਰਾ ਕਾ ਡਾਬਰਾ' 'ਚ ਅਭਿਨੇਤਾ ਆਯੁਸ਼ਮਾਨ ਖੁਰਾਣਾ ਵੀ ਕੰਮ ਕਰ ਰਹੇ ਹਨ। ਤਾਪਸੀ ਨੇ ਕਿਹਾ, ''ਫਿਲਮ 'ਚ ਮੇਰੇ ਸਲਾਹਕਾਰ ਆਯੁਸ਼ਮਾਨ ਖੁਰਾਣਾ ਪਹਿਲੇ ਹੀ ਮੇਰੀ ਤਰੀਫ ਕਰ ਰਹੇ ਹਨ। ਮੈਂ ਖੁਸ਼ਕਿਸਮਤ ਵਾਲੀ ਹਾਂ।'' ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਬੇਬੀ' ਬਾਰੇ ਤਾਪਸੀ ਨੇ ਕਿਹਾ, ''ਜ਼ਿਆਦਾਤਰ ਲੋਕਾਂ ਨੂੰ ਇਹ ਫਿਲਮ ਪਸੰਦ ਆਈ, ਜਿਨ੍ਹਾਂ ਨੂੰ ਇਹ ਫਿਲਮ ਪਸੰਦ ਨਹੀਂ ਆਈ ਉਨ੍ਹਾਂ ਨੇ ਵੀ ਮੇਰੇ ਕੰਮ ਦੀ ਤਰੀਫ ਕੀਤੀ।''
ਜ਼ਿਕਰਯੋਗ ਹੈ ਕਿ ਫਿਲਮ 'ਬੇਬੀ' 'ਚ ਖੁਫੀਆ ਜਾਸੂਸ ਦੀ ਭੂਮਿਕਾ 'ਚ ਤਾਪਸੀ ਨੂੰ ਅੱਤਵਾਦੀਆਂ ਨਾਲ ਤਾਲੁਕ ਰੱਖਣ ਵਾਲੇ ਇਕ ਵਿਅਕਤੀ ਯਾਨੀ ਸੁਸ਼ਾਂਤ ਸਿੰਘ ਨਾਲ ਲੜਾਈ ਕਰਨੀ ਸੀ, ਜਿਸ ਨੂੰ ਤਾਪਸੀ ਪੰਨੂ ਨੇ ਬਖੂਬੀ ਨਿਭਾਇਆ। ਉਸ ਨੇ ਦੱਸਿਆ, ''ਮੈਂ ਐਕਸ਼ਨ ਵਾਲਾ ਪੂਰਾ ਸੀਨ ਬਿਨਾਂ ਬਾਡੀ ਡਬਲ ਦੀ ਮਦਦ ਦੇ ਖੁਦ ਕੀਤਾ ਸੀ।''
ਸਿਰਫ ਪਤੀ ਲਈ ਹੀ ਆਈਟਮ ਗੀਤ ਕਰੇਗੀ ਮਲਾਇਕਾ
NEXT STORY