ਲੰਡਨ- ਦਿਮਾਗ ਦੀਆਂ ਤੰਤਰਿਕਾ ਕੋਸ਼ੀਕਾਵਾਂ ਆਪਸ 'ਚ ਸੋਸ਼ਲ ਨੈਟਵਰਕ ਵਾਂਗ ਗੁੱਥੀ ਹੋਈ ਹੈ। ਇਕ ਖੋਜ ਦੇ ਫਲਸਰੂਪ ਇਸ ਦਾ ਖੁਲਾਸਾ ਕੀਤਾ ਗਿਆ ਹੈ। ਯੂਨੀਵਰਸਿਟੀ ਆਫ ਬਸੇਲ ਦੇ ਖੋਜਕਰਤਾਂ ਦਾ ਕਹਿਣਾ ਹੈ ਕਿ ਹਰ ਇਕ ਤੰਤਰਿਕਾ ਕੋਸ਼ਿਕਾ ਦਾ ਸੰਪਰਕ ਦੂਜੀ ਤੰਤਰਿਕਾ ਕੋਸ਼ੀਕਾਵਾਂ ਨਾਲ ਹੁੰਦਾ ਹੈ, ਪਰ ਕੁਝ ਤੰਤਰਿਕਾ ਕੋਸ਼ੀਕਾਵਾਂ ਦਾ ਆਪਸ 'ਚ ਗੂੜਾ ਸਬੰਧ ਹੁੰਦਾ ਹੈ, ਜਿਵੇਂ ਫੇਸਬੁੱਕ 'ਤੇ ਲੋਕਾਂ ਦਾ ਆਪਣੇ ਦੋਸਤਾਂ ਨਾਲ ਹੁੰਦਾ ਹੈ।
ਯੂਨੀਵਰਸਿਟੀ ਦੇ ਪ੍ਰੋਫੈਸਰ ਥਾਮਸ ਮਾਰਸਿਕ-ਲੋਗੇਲ ਨੇ ਦੱਸਿਆ ਕਿ ਦਿਮਾਗ ਦੀਆਂ ਤੰਤਰਿਕਾ ਕੋਸ਼ੀਕਾਵਾਂ 'ਚ ਵੀ ਇਕ ਤਰ੍ਹਾਂ ਦੀ ਕੁਦਰਤੀ ਤੰਤਰਿਕਾ ਕੋਸ਼ੀਕਾਵਾਂ ਦਰਮਿਆਨ ਨੇੜੇ ਅਤੇ ਮਜ਼ਬੂਤ ਸੰਪਰਕ ਹੁੰਦਾ ਹੈ, ਜਦੋਂ ਕਿ ਉਲਟ ਜਾਂ ਵੱਖਰੀ ਕੁਦਰਤੀ ਵਾਲੀ ਤੰਤਰਿਕਾ ਕੋਸ਼ੀਕਾਵਾਂ ਨਾਲ ਘੱਟ ਜਾਂ ਲਗਭਗ ਨਾ ਦੇ ਬਰਾਬਰ ਸੰਪਰਕ ਹੁੰਦਾ ਹੈ।
ਖੋਜਕਰਤਾਂ ਨੇ ਆਪਣੇ ਅਧਿਐਨ ਦੌਰਾਨ ਦਿਮਾਗ ਦੇ ਸੇਰੇਬਰਲ ਕਾਂਟੈਕਸ ਦਾ ਵਿਸ਼ੇਸ਼ ਤੌਰ 'ਤੇ ਅਧਿਐਨ ਕੀਤਾ, ਜਿੱਥੇ ਅੱਖਾਂ ਰਾਹੀਂ ਸੂਚਨਾ ਪੇਸ਼ ਹੁੰਦੀ ਹੈ।
ਖੋਜਕਰਤਾਂ ਨੂੰ ਪਤਾ ਲੱਗਾ ਕਿ ਇਹ ਉਂਝ ਹੀ ਹੈ, ਜਿਵੇਂ ਕਿ ਫੇਸਬੁੱਕ 'ਤੇ ਕਿਸੇ ਇਨਸਾਨ ਦੇ ਕਈ ਦੋਸਤ ਹੁੰਦੇ ਹਨ, ਪਰ ਕਿਸੇ ਖਾਸ ਸਮੂਹ ਨਾਲ ਹੀ ਉਨ੍ਹਾਂ ਦਾ ਸੰਪਰਕ ਮਜ਼ਬੂਤ ਹੁੰਦਾ ਹੈ।
ਇਹ ਪੰਜ ਰਵਾਇਤਾਂ ਪੜ੍ਹ ਕੇ ਉੱਡ ਜਾਣਗੇ ਤੁਹਾਡੇ ਹੋਸ਼ (ਦੇਖੋ ਤਸਵੀਰਾਂ)
NEXT STORY