ਮੁੰਬਈ- ਕ੍ਰਿਕਟ ਵਿਸ਼ਵ ਕੱਪ 2015 ਵਿੱਚ ਭਾਰਤ ਅਤੇ ਪਾਕਿਸਤਾਨ ਖਿਲਾਫ ਮੈਚ ਦੀ ਸ਼ੁਰੂਆਤ ਹੋ ਚੁੱਕੀ ਹੈ। ਟੀਮ ਇੰਡੀਆ ਦਾ ਸਫਰ ਇਸ ਵਰਲਡ ਕੱਪ ਵਿੱਚ ਕਿਵੇਂ ਦਾ ਰਹੇਗਾ, ਇਸ ਗੱਲ 'ਤੇ ਪਰਦਾ ਆਉਣ ਵਾਲੇ ਮੈਚ ਉਠਾ ਦੇਣਗੇ। ਉਂਝ ਕ੍ਰਿਕਟ ਦੀ ਖੇਡ ਦਾ ਕ੍ਰੇਜ਼ ਹਿੰਦੂਸਤਾਨ 'ਚ ਇੰਨਾ ਜ਼ਿਆਦਾ ਹੈ ਕਿ ਇਸ ਖੇਡ 'ਤੇ ਕਈ ਸਾਰੀਆਂ ਫਿਲਮਾਂ ਵੀ ਬਣ ਚੁੱਕੀਆਂ ਹਨ। ਕ੍ਰਿਕਟ ਦੀ ਖੇਡ 'ਤੇ ਬਣੀ ਪਹਿਲੀ ਬਾਲੀਵੁੱਡ ਫਿਲਮ 'ਅੱਵਲ ਨੰਬਰ' ਸੀ। ਇਸ ਫਿਲਮ 'ਚ ਜਿੱਥੇ ਇਕ ਪਾਸੇ ਸ਼ਾਹਰੁਖ ਖਾਨ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸਨ ਉਥੇ ਹੀ ਦੇਵ ਆਨੰਦ ਅਤੇ ਆਦਿਤਿਆ ਪੰਚੋਲੀ ਨੇ ਵੀ ਅਹਿਮ ਕਿਰਦਾਰ ਨਿਭਾਏ ਸਨ। ਇਸ ਫਿਲਮ ਨੂੰ ਬਾਕਸ ਆਫਿਸ 'ਤੇ ਵਧੀਆ ਰਿਸਪੌਂਸ ਮਿਲਿਆ ਸੀ। ਇਸ ਤੋਂ ਬਾਅਦ 'ਲਗਾਨ', 'ਇਕਬਾਲ', 'ਚੇਨ ਖੁਲੀ ਕੀ ਮੇਨ ਖੁਲੀ', 'ਦਿਲ ਬੋਲੇ ਹੜੀਪਾ', 'ਫਰਾਰੀ ਕੀ ਸਾਵਰੀ' ਵਰਗੀਆਂ ਕਈ ਫਿਲਮਾਂ ਬਣੀਆਂ। ਇਨ੍ਹਾਂ 'ਚੋਂ ਲਗਭਗ ਸਾਰੀਆਂ ਫਿਲਮਾਂ ਦਰਸ਼ਕਾਂ ਨੂੰ ਪਸੰਦ ਆਈਆਂ ਸਨ। ਆਮਿਰ ਦੀ 'ਲਗਾਨ' ਬਲਾਕਬਸਟਰ ਸਾਬਤ ਹੋਈ ਸੀ। ਵਰਲਡ ਕੱਪ ਸ਼ੁਰੂ ਹੋਣ ਦੇ ਮੌਕੇ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਫਿਲਮਾਂ ਨਾਲ ਰੂਬਰੂ ਕਰਵਾਉਣ ਰਹੇ ਹਨ ਜੋ ਕ੍ਰਿਕਟ 'ਤੇ ਅਧਾਰਿਤ ਰਹੀਆਂ ਹਨ। ਇਨ੍ਹਾਂ ਫਿਲਮਾਂ ਵਿੱਚ ਬਾਲੀਵੁੱਡ ਸਿਤਾਰਿਆਂ ਨੇ ਖੂਬ ਚੌਕੇ-ਛੱਕੇ ਲਗਾਏ ਹਨ।
ਕੁਝ ਇਸ ਅੰਦਾਜ਼ 'ਚ ਮਨਾਇਆ ਪੂਨਮ ਨੇ Team India ਦੀ ਜਿੱਤ ਦਾ ਜਸ਼ਨ (ਦੇਖੋ ਤਸਵੀਰਾਂ)
NEXT STORY