ਮੁੰਬਈ- ਦੇਸ਼ ਦੀ ਦੂਜੀ ਸਭ ਤੋਂ ਵੱਡੀ ਸੂਚਨਾ ਤਕਨੀਕੀ ਕੰਪਨੀ ਇਨਫੋਸਿਸ 20 ਕਰੋੜ ਡਾਲਰ 'ਚ ਅਮਰੀਕਾ ਦੀ ਨਿਊਜਰਸੀ ਸਥਿਤ ਆਟੋਮੇਸ਼ਨ ਤਕਨੀਕੀ ਕੰਪਨੀ 'ਪਨਾਇਆ' ਨੂੰ ਐਕਵਾਇਰ ਕਰੇਗੀ।
ਇਨਫੋਸਿਸ ਦੇ ਮੁੱਖ ਕਾਰਜਕਾਰੀ ਵਿਸ਼ਾਲ ਸਿੱਕਾ ਨੇ ਇਕ ਬਿਆਨ 'ਚ ਕਿਹਾ ਕਿ ਪਨਾਇਆ ਨੂੰ ਐਕਵਾਇਰ ਕਰਨਾ ਸਾਡੀ ਸੇਵਾਵਾਂ 'ਚ ਵਖਰੇਵਾਂ ਲਿਆਉਣ ਅਤੇ ਇਸ ਨੂੰ ਨਵੇਂ ਰੂਪ 'ਚ ਪੇਸ਼ ਕਰਨ ਦੀ ਦਿਸ਼ਾ 'ਚ ਇਕ ਮਹੱਤੱਵਪੂਰਨ ਕਦਮ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇ ਮੱਧ ਵਿਚ ਸ਼੍ਰੀ ਸਿੱਕਾ ਵੱਲੋਂ ਅਗਵਾਈ ਸੰਭਾਲਣ ਤੋਂ ਬਾਅਦ ਇਨਫੋਸਿਸ ਨੇ ਆਟੋਮੇਸ਼ਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਅਤੇ ਕਲਾਉਡ ਅਧਾਰਤ ਸੇਵਾਵਾਂ ਵੱਲ ਜ਼ਿਆਦਾ ਫੋਕਸ ਕੀਤਾ ਹੈ।
ਇਸ ਸਸਤੇ ਸਮਾਰਟਫੋਨ ਨਾਲ ਫ੍ਰੀ ਮਿਲੇਗਾ Internet! (ਦੇਖੋ ਤਸਵੀਰਾਂ)
NEXT STORY