ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸੰਗੀਤ ਦੀ ਕੋਈ ਜ਼ੁਬਾਨ ਅਤੇ ਸਰਹੱਦ ਨਹੀਂ ਹੁੰਦੀ। ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ, ਜਿਸ 'ਚ ਇਕ ਵਿਦੇਸ਼ੀ ਲੜਕਾ ਪੰਜਾਬੀ ਗਾਇਕ ਪ੍ਰਭ ਗਿੱਲ ਦੇ ਇਕ ਗੀਤ 'ਤੇ ਆਪਣੇ ਅੰਦਾਜ਼ 'ਚ ਨੱਚ ਰਿਹਾ ਹੈ। ਇਹ ਲੜਕਾ ਕਿਸੇ ਜਨਰਲ ਸਟੋਰ 'ਚ ਖੜਾ ਸੀ, ਜਿੱਥੇ ਅਚਾਨਕ ਪੰਜਾਬੀ ਗੀਤ ਲਗਾ ਦਿੱਤਾ ਗਿਆ, ਗੀਤ ਸੁਣ ਕੇ ਇਹ ਆਪਣੀਆਂ ਭਾਵਨਾਵਾਂ ਨੂੰ ਰੋਕ ਨਾ ਸਕਿਆ ਅਤੇ ਡਾਂਸ ਕਰਨ ਲੱਗਿਆ। ਤੁਸੀਂ ਵੀ ਵੀਡੀਓ 'ਚ ਦੇਖੋ ਪੰਜਾਬੀ ਗੀਤ 'ਤੇ ਵਿਦੇਸ਼ੀ ਠੁਮਕੇ।
ਇਸ ਵੀਡੀਓ ਨੂੰ ਦੇਖ ਕੇ ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਜਿਹੜਾ ਸੰਗੀਤ ਸਾਨੂੰ ਸਮਝ ਆਵੇ, ਅਸੀਂ ਉਸ ਦਾ ਆਨੰਦ ਮਾਣ ਸਕਦੇ ਹਾਂ। ਸੰਗੀਤ ਜਿਸ ਵੀ ਜ਼ੁਬਾਨ 'ਚ ਹੋਵੇ, ਰੂਹ ਦੀ ਖੁਰਾਕ ਹੁੰਦੀ ਹੈ।
ਵਿਰਾਟ ਕੋਹਲੀ ਦੀ ਜ਼ਿੰਦਗੀ 'ਚ ਅਨੁਸ਼ਕਾ ਹੈ 'ਲੇਡੀ ਲੱਕ' (ਦੇਖੋ ਤਸਵੀਰਾਂ)
NEXT STORY