ਨਵੀਂ ਦਿੱਲੀ- ਪੁਣੇ ਦੀ ਕੰਪਨੀ ਡੀ.ਐਸ.ਕੇ. ਮੋਟੋਵ੍ਹੀਲਸ ਦੀ ਯੋਜਨਾ ਇਸ ਸਾਲ ਦੇ ਅੰਤ ਤਕ ਆਪਣੀ ਇਟਲੀ ਦੀ ਭਾਗੀਦਾਰੀ ਬੈਨੇਲੀ ਦੇ ਬੇੜੇ 'ਚ ਤਿੰਨ ਹੋਰ ਸੁਪਰ ਬਾਈਕਸ ਨੂੰ ਉਤਾਰਣ ਦੀ ਯੋਜਨਾ ਹੈ। ਇਨ੍ਹਾਂ ਬਾਈਕਸ ਦੀ ਦਿੱਲੀ ਸ਼ੋਅਰੂਮ 'ਚ ਕੀਮਤ 3.5 ਲੱਖ ਤੋਂ 14 ਲੱਖ ਰੁਪਏ ਦੇ 'ਚ ਹੋਵੇਗੀ। ਡੀ.ਐਸ.ਕੇ. ਨੇ ਦੇਸ਼ 'ਚ ਇਟਲੀ ਦੀ ਸੁਪਰ ਬਾਈਕਸ ਲਿਆਉਣ ਦੇ ਲਈ ਪਿਛਲੇ ਸਾਲ ਅਕਤੂਬਰ 'ਚ ਬੈਨੇਲੀ ਦੇ ਨਾਲ ਕਰਾਰ ਕੀਤਾ ਸੀ।
ਉਸ ਨੇ ਪਹਿਲਾਂ ਤੋਂ ਹੀ 19 ਮਾਰਚ ਤੋਂ 5 ਸੁਪਰ ਬਾਈਕਸ ਦੀ ਵਿਕਰੀ ਦਾ ਐਲਾਨ ਕੀਤਾ ਹੈ। ਡੀ.ਐਸ.ਕੇ. ਮੋਟੋਵ੍ਹੀਲਸ ਦੇ ਚੇਅਰਮੈਨ ਸ਼ਿਰੀਸ਼ ਕੁਲਕਰਣੀ ਕਿਹਾ ਕਿ ਇਸ ਸਾਲ ਦੇ ਅੰਤ ਤਕ ਬੈਨੇਲੀ ਦੇ ਤਿੰਨ ਹੋਰ ਮਾਡਲ ਉਤਾਰਣ ਦੀ ਤਿਆਰੀ ਕਰ ਰਹੇ ਹਾਂ। ਇਨ੍ਹਾਂ ਬਾਈਕਸ ਦੀ ਕੀਮਤ 3.5 ਲੱਖ ਤੋਂ 14 ਲੱਖ ਰੁਪਏ ਹੋਵੇਗੀ। ਜਿਹੜੇ ਤਿੰਨ ਮਾਡਲ ਭਾਰਤ 'ਚ ਲਾਂਚ ਕੀਤੇ ਜਾਣਗੇ ਉਨ੍ਹਾਂ 'ਚੋਂ 2 ਮਾਡਲ 250 ਸੀ.ਸੀ. ਦੇ ਮਾਡਲ ਟੀ.ਐਨ.ਟੀ. 25 ਅਤੇ ਬਲੈਕਸਟਰ 250 ਅਤੇ ਇਕ 1130 ਸੀ.ਸੀ. ਟਾਰਰ-ਟਰੈਕ ਅਮੇਜੰਸ ਹੈ।
ਪੈਨਾਸੋਨਿਕ ਨੇ ਪੇਸ਼ ਕੀਤਾ ਨਵਾਂ ਟੈਬਲੇਟ
NEXT STORY