ਮੁੰਬਈ- 'ਲੋਰੀਅਲ ਪੈਰਿਸ' ਦੀ ਬ੍ਰਾਂਡ ਅੰਬੈਸਡਰ ਅਤੇ ਬਾਲੀਵੁੱਡ ਦੀ ਮਸ਼ਹੂਰ ਅਭਿਨਤਰੀ ਕੈਟਰੀਨਾ ਕੈਫ ਦਾ ਕਹਿਣਾ ਹੈ ਕਿ ਔਰਤਾਂ ਨੂੰ ਉਮਰ ਮੁਤਾਬਕ, ਆਪਣੀ ਚਮੜੀ ਅਤੇ ਸਰੀਰ ਦੀ ਦੇਖਭਾਲ ਕਰਨੀ ਚਾਹੀਦੀ ਹੈ। ਆਪਣੀ ਚਮੜੀ ਪ੍ਰਤੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ।
31 ਸਾਲ ਦੀ ਕੈਟਰੀਨਾ ਨੇ ਇਕ ਇੰਟਰਵਿਊ 'ਚ ਦੱਸਿਆ, ''ਸਾਨੂੰ ਆਪਣੀ ਚਮੜੀ ਪ੍ਰਤੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਖਾਸ ਕਰਕੇ ਉਦੋਂ ਰੋਜ਼ਾਨਾ ਧੂੜ-ਮਿੱਟੀ ਅਤੇ ਪ੍ਰਦੂਸ਼ਣ ਨਾਲ ਅਸੀਂ ਦੋ ਚਾਰ ਹੁੰਦੇ ਹਾਂ। ਸਾਨੂੰ ਪਰਬੈਂਗਨੀ ਕਿਰਨਾਂ ਤੋਂ ਆਪਣੀ ਚਮੜੀ ਨੂੰ ਬਚਾਉਣ ਲਈ ਸਨਸਕ੍ਰੀਨ ਦੀ ਜ਼ਰੂਰਤ ਨੂੰ ਅਣਦੇਖਿਆ ਨਹੀਂ ਕਰਨਾ ਚਾਹੀਦੀ।'' ਕੈਟਰੀਨਾ ਨੇ ਇਹ ਵੀ ਕਿਹਾ, ''ਮੈਂ ਆਪਣੇ ਚਿਹਰੇ ਨੂੰ ਤਰੋਤਾਜ਼ਾ ਰੱਖਣ ਲਈ ਦਿਨਭਰ 'ਚ ਢੇਰ ਸਾਰੀਆਂ ਤਰਲ ਚੀਜ਼ਾਂ ਦੀ ਵਰਤੋਂ ਕਰਦੀ ਹਾਂ। ਮੈਂ ਘਰ ਪਹੁੰਚਣ ਤੋਂ ਬਾਅਦ ਆਪਣਾ ਮੇਕਅਪ ਜ਼ਰੂਰ ਉਤਾਰਦੀ ਹਾਂ ਅਤੇ ਘਰ 'ਚ ਰਹਿਣ ਦੇ ਬਾਵਜੂਦ ਚਮੜੀ ਨੂੰ ਸੁੱਕਣ ਤੋਂ ਬਚਾਉਣ ਲਈ ਮੁਆਇਸ਼ਚਰਾਇਜ਼ਰ ਦੀ ਵਰਤੋਂ ਜ਼ਰੂਰ ਕਰਦੀ ਹਾਂ।'' ਕੈਟਰੀਨਾ ਨੇ ਲੋਰੀਅਲ ਲਈ ਅਭਿਨੇਤਰੀ ਲੀਜ਼ਾ ਰੇ ਨਾਲ ਮਿਲ ਕੇ ਇਕ ਵਿਗਿਆਪਨ ਸ਼ੂਟ ਕੀਤਾ। ਕੈਟਰੀਨਾ ਦਾ ਕਹਿਣਾ ਹੈ ਕਿ ਲੀਜ਼ਾ ਬਹੁਤ ਜ਼ਿੰਦਾਦਿਲ ਹੈ।
ਕਾਲਾ ਹਿਰਨ ਮਾਮਲਾ: ਸਲਮਾਨ ਦੇ ਵਕੀਲ ਨੇ ਕੋਰਟ 'ਚ ਪੇਸ਼ੀ ਤੋਂ ਰਾਹਤ ਲਈ ਦਿੱਤੀ ਅਰਜੀ
NEXT STORY