ਕੈਨਬਰਾ- ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਨੇ ਮੰਗਲਵਾਰ ਜ਼ਿੰਬਾਵਬੇ ਵਿਰੁੱਧ ਵਿਸ਼ਵ ਕੱਪ ਦੇ ਪੂਲ-ਬੀ ਦੇ ਮੈਚ 'ਚ ਦੋਹਰਾ ਸੈਂਕੜਾ ਜੜ੍ਹ ਕੇ ਅਨੇਕਾਂ ਰਿਕਾਰਡ ਆਪਣੇ ਨਾਂ ਕੀਤੇ ਹਨ। ਕ੍ਰਿਸ ਗੇਲ ਨੇ 146 ਗੇਂਦਾਂ 'ਚ 215 ਦੌੜਾਂ ਬਣਾਈਆਂ। ਵਿਸ਼ਵ ਕੱਪ ਇਤਿਹਾਸ 'ਚ ਪਹਿਲੀ ਵਾਰ ਦੋਹਰਾ ਸੈਂਕੜਾ ਵੱਜਾ। ਜ਼ਿੰਬਾਬਵੇ ਨੂੰ ਮੀਂਹ ਕਾਰਨ 48 ਓਵਰਾਂ 'ਚ 363 ਦੌੜਾਂ ਬਣਾਉਣ ਦਾ ਸੋਧਿਆ ਹੋਇਆ ਟੀਚਾ ਮਿਲਿਆ। ਜ਼ਿੰਬਾਬਵੇ ਨੇ ਹਾਲਾਂਕਿ ਸਖਤ ਸੰਘਰਸ਼ ਕੀਤਾ ਤੇ ਟੀਮ 44.3 ਓਵਰਾਂ 'ਚ 289 ਦੌੜਾਂ ਬਣਾ ਕੇ ਦਿਲ ਜਿੱਤਣ 'ਚ ਕਾਮਯਾਬ ਰਹੀ। ਜ਼ਿੰਬਾਬਵੇ ਵਲੋਂ ਸੀਨ ਵਿਲੀਅਮਸ (76) ਤੇ ਕ੍ਰੇਗ ਇਰਵਿਨ (52) ਨੇ ਸ਼ਾਨਦਾਰ ਅਰਧ ਸੈਂਕੜਾ ਬਣਾਇਆ ਪਰ ਵੈਸਟਇੰਡੀਜ਼ ਦਾ ਪਹਾੜ ਵਰਗਾ ਸਕੋਰ ਜ਼ਿੰਬਾਬਵੇ 'ਤੇ ਭਾਰੀ ਪੈ ਗਿਆ।
ਗੇਲ ਨੇ ਦੋਹਰਾ ਸੈਂਕੜਾ ਬਣਾਉਣ ਤੋਂ ਬਾਅਦ ਆਪਣੀ ਆਫ ਸਪਿਨ ਗੇਂਦਬਾਜ਼ੀ ਦਾ ਜਾਦੂ ਬਿਖਰਦੇ ਹੋਏ 5 ਓਵਰਾਂ 'ਚ 35 ਦੌੜਾਂ 'ਤੇ 2 ਵਿਕਟਾਂ ਲਈਆਂ ਤੇ ਆਪਣੇ ਮੈਚ ਜੇਤੂ ਪ੍ਰਦਰਸ਼ਨ ਨਾਲ 'ਮੈਨ ਆਫ ਦਿ ਮੈਚ' ਵੀ ਬਣ ਗਿਆ। ਗੇਲ ਨੇ ਆਪਣੀ ਧਮਾਕੇਦਾਰ ਪਾਰੀ 'ਚ 147 ਗੇਦਾਂ 'ਚ 10 ਚੌਕੇ 'ਤੇ 16 ਛੱਕੇ ਲਗਾ ਕੇ 215 ਦੌੜਾਂ ਬਣਾਈਆਂ ਜਦ ਕਿ ਮਾਰਲਨ ਸੈਮੂਅਲਸ ਨੇ 156 ਗੇਂਦਾਂ 'ਚ 11 ਚੌਕੇ ਤੇ 3 ਛੱਕੇ ਲਗਾ ਕੇ ਅਜੇਤੂ 133 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਵਿਚਾਲੇ ਦੂਜੀ ਵਿਕਟ ਲਈ 49.4 ਓਵਰਾਂ 'ਚ 372 ਦੌੜਾਂ ਦੀ ਵਿਸ਼ਵ ਰਿਕਾਰਡ ਸਾਂਝੇਦਾਰੀ ਨਾਲ ਵੈਸਟਇੰਡੀਜ਼ ਨੇ ਨਿਰਧਾਰਿਤ 50 ਓਵਰਾਂ 'ਚ 2 ਵਿਕਟਾਂ 'ਤੇ 372 ਦੌੜਾਂ ਦਾ ਵੱਡਾ ਸਕੋਰ ਬਣਾ ਦਿੱਤਾ।
ਅਸ਼ਵਿਨ-ਜਡੇਜਾ ਨੇ ਆਲੋਚਕਾਂ ਨੂੰ ਗਲਤ ਸਾਬਤ ਕੀਤੈ : ਕੋਹਲੀ
NEXT STORY