ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਸਮਾਜਿਕ ਸੇਵਕ ਅੰਨਾ ਹਜ਼ਾਰੇ ਵਲੋਂ ਜੰਤਰ-ਮੰਤਰ 'ਤੇ ਦਿੱਤੇ ਗਏ ਧਰਨੇ 'ਤੇ ਪਹੁੰਚੇ। ਕੇਜਰੀਵਾਲ ਦੇ ਪਹੁੰਚਦੇ ਹੀ ਹਰ ਕੋਈ ਉਨ੍ਹਾਂ ਨੂੰ ਕੈਮਰੇ 'ਚ ਕੈਦ ਕਰਨ ਲੱਗ ਪਿਆ। ਜਿਵੇਂ ਹੀ ਉਹ ਮੰਚ ਕੋਲ ਪਹੁੰਚੇ ਤਾਂ ਭੀੜ ਹੋਣ ਕਾਰਨ ਮੰਚ ਦੀਆਂ ਪੌੜੀਆਂ ਨਹੀਂ ਚੜ੍ਹ ਸਕੇ। ਕੇਜਰੀਵਾਲ ਅੰਦੋਲਨ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਮੰਚ ਦੇ ਸਾਹਮਣੇ ਬੈਠ ਗਏ ਅਤੇ ਆਮ ਲੋਕਾਂ ਨਾਲ ਮੁਲਾਕਾਤ ਕੀਤੀ।
ਜਿਸ ਤੋਂ ਬਾਅਦ ਉਹ ਮੰਚ 'ਤੇ ਗਏ ਪਰ ਮੰਚ 'ਤੇ ਮੌਜੂਦ ਵਰਕਰਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਸਿੱਧਾ ਹੀ ਮੰਚ 'ਤੇ ਖਿੱਚ ਲਿਆ। ਇਕ ਵਾਰ ਫਿਰ ਕੇਜਰੀਵਾਲ ਨੇ ਭੀੜ ਵੱਲ ਰੁਖ ਕੀਤਾ। ਇਸ ਤੋਂ ਬਾਅਦ ਕੇਜਰੀਵਾਲ ਆਪਣੇ ਗੁਰੂ ਅੰਨਾ ਹਜ਼ਾਰੇ ਦੇ ਪੈਰ ਛੂਹੇ ਅਤੇ ਉਨ੍ਹਾਂ ਨਾਲ ਬੈਠ ਗਏ।
ਅੰਨਾ ਬੋਲੇ ਕਿ ਕੇਜਰੀਵਾਲ ਸਾਡੇ ਅੰਦੋਲਨ ਵਿਚ ਸ਼ਾਮਲ ਹੋਏ। ਉਹ ਆ ਕੇ ਭੀੜ ਵਿਚ ਬੈਠ ਗਏ ਪਰ ਉਹ ਦਿੱਲੀ ਦੇ ਮੁੱਖ ਮੰਤਰੀ ਹਨ। ਵਿਅਕਤੀ ਦੇ ਤੌਰ 'ਤੇ ਨਹੀਂ, ਮੁੱਖ ਮੰਤਰੀ ਅਹੁਦੇ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਨੇ ਮੰਚ 'ਤੇ ਥਾਂ ਦਿੱਤੀ ਗਈ ਹੈ।
ਵਿਆਪਮ ਘੋਟਾਲਾ: ਰਾਜਪਾਲ ਰਾਮਨਰੇਸ਼ ਯਾਦਵ ਨੇ ਦਿੱਤਾ ਅਸਤੀਫਾ
NEXT STORY