ਨਵੀਂ ਦਿੱਲੀ- ਬਾਲੀਵੁੱਡ ਦੇ ਮਸ਼ਹੂਰ ਹੰਸਲ ਮੇਹਤਾ ਦੀ ਅਗਲੀ ਫਿਲਮ 'ਅਲੀਗੜ੍ਹ' ਦੀ ਪਹਿਲੀ ਲੁੱਕ ਜਾਰੀ ਕਰ ਦਿੱਤੀ ਗਈ ਹੈ। ਫਿਲਮ 'ਚ ਮਨੋਜ ਵਾਜਪੇਈ ਸਮਲਿੰਗੀ ਪ੍ਰੋਫੈਸਰ ਦਾ ਰੋਲ ਅਦਾ ਕਰ ਰਹੇ ਹਨ। ਫਿਲਮ 'ਚ ਰਾਜਕੁਮਾਰ ਰਾਓ ਵੀ ਹਨ ਜੋ ਜਰਨਾਲਿਸਟ ਦਾ ਕਿਰਦਾਰ ਅਦਾ ਕਰ ਰਹੇ ਹਨ। ਫਿਲਮ 'ਚ ਮਨੋਜ ਵਾਜਪੇਈ ਆਪਣੀ ਉਮਰ ਤੋਂ ਵੱਧ ਪ੍ਰੋਫੈਸਰ ਬਣੇ ਹਨ। ਹੰਸਲ ਮੇਹਤਾ ਨਾ ਸਿਰਫ ਫਿਲਮ ਦੇ ਡਾਇਰੈਕਟਰ ਹਨ ਸਗੋਂ ਉਹ ਫਿਲਮ ਨਾਲ ਆਪਣੇ ਪ੍ਰੋਡਕਸ਼ਨ ਹਾਊਸ 'ਕਰਮਾ ਪਿਕਚਰਸ' ਦੀ ਪਹਿਲੀ ਫਿਲਮ ਲੈ ਕੇ ਆ ਰਹੇ ਹਨ। ਹੰਸਲ ਨੇ ਇਸ ਫਿਲਮ ਬਾਰੇ ਕਰਦੇ ਹੋਏ ਕਿਹਾ, ''ਅਸੀਂ ਚਾਹੁੰਦੇ ਹਾਂ ਕਿ ਮਨੋਜ ਵਾਜਪੇਈ ਦੀ ਪਹਿਲੀ ਲੁੱਕ ਅਸਰਦਾਰ ਹੋਣੀ ਚਾਹੀਦੀ ਹੈ, ਜਿਸ ਨਾਲ ਲੋਕਾਂ 'ਚ ਇਸ ਦੀ ਇੱਛਾ ਪੈਦਾ ਹੋਵੇ, ਜਿਸ ਤਰ੍ਹਾ ਫਿਲਮ ਬਣ ਰਹੀ ਹੈ ਉਸ ਨੂੰ ਲੈ ਕੇ ਮੈਂ ੂਬਹੁਤ ਖੁਸ਼ ਹਾਂ।'' ਇਹ ਹੀ ਨਹੀਂ 'ਸ਼ਾਹਿਦ' ਅਤੇ 'ਸਿਟੀ ਲਾਈਟਸ' ਤੋਂ ਬਾਅਦ ਹੰਸਲ ਮੇਹਤਾ ਰਾਜਕੁਮਾਰ ਰਾਓ ਨਾਲ ਤੀਜੀ ਫਿਲਮ ਲੈ ਕੇ ਆਏ ਹਨ। ਫਿਲਮ ਦੇ ਪ੍ਰੋਡਿਊਸਰ ਸੰਦੀਪ ਸਿੰਘ ਦਾ ਕਹਿਣਾ ਹੈ ਕਿ ਇਹ ਫਿਲਮ ਅਸਲੀ ਕਹਾਣੀ 'ਤੇ ਅਧਾਰਿਤ ਹੈ। ਅਜਿਹੀ ਫਿਲਮ ਜੋ ਗਹਿਰਾ ਅਸਰ ਪਾਵੇਗੀ। ਇਹ ਕਹਾਣੀ ਇਕ ਸਮਲਿੰਗੀ ਪ੍ਰੋਫੈਸਰ ਦੀ ਹੈ, ਜਿਸ ਨੂੰ ਸਮਲਿੰਗੀ ਹੋਣ ਕਾਰਨ ਨੌਕਰੀ ਤੋਂ ਨਿਕਾਲ ਦਿੱਤਾ ਗਿਆ ਸੀ।
ਚੇਨਈ ਤੋਂ ਬਾਅਦ ਸ਼ਾਹਰੁਖ ਤੇ ਰੋਹਿਤ ਦੀ 'ਪੰਜਾਬ ਐਕਸਪ੍ਰੈਸ' (ਦੇਖੋ ਤਸਵੀਰਾਂ)
NEXT STORY