ਮੁੰਬਈ- ਯੋ-ਯੋ ਹਨੀ ਸਿੰਘ ਦਾ ਕਮਬੈਕ ਗੀਤ 'BIRTHDAY BASH' ਮਿਊਜ਼ਿਕ ਚਾਰਟ 'ਤੇ ਟੌਪ ਤੱਕ ਪਹੁੰਚੇਗਾ ਜਾਂ ਨਹੀਂ ਹੁਣ ਸ਼ਾਇਦ ਉਨ੍ਹਾਂ ਲਈ ਇਹ ਵੱਡੀ ਸਮੱਸਿਆ ਨਹੀਂ। ਉਨ੍ਹਾਂ ਲਈ ਪਰੇਸ਼ਾਨੀ ਦੀ ਗੱਲ ਉਹ ਮਾਮਲੇ ਹਨ ਜੋ ਸਮੇਂ-ਸਮੇਂ 'ਤੇ ਉਨ੍ਹਾਂ ਵਿਰੁੱਧ ਦਰਜ ਹੋਏ। ਹਨੀ ਸਿੰਘ ਦੇ ਇੰਤਰਾਜਯੋਗ ਗੀਤਾਂ ਅਤੇ ਮਿਊਜ਼ਿਕ ਵੀਡੀਓ ਨੂੰ ਲੈ ਕੇ ਹਮੇਸ਼ਾ ਹੀ ਹੰਗਾਮੇ ਹੁੰਦੇ ਰਹੇ ਹਨ। ਇਸ ਤਰ੍ਹਾਂ ਦਾ ਇਕ ਮਾਮਲਾ ਪਿਛਲੇ ਸਾਲ ਨਾਗਪੁਰ 'ਚ ਦਰਜ ਹੋਇਆ ਸੀ।
1 ਮਾਰਚ ਦਾ ਐਤਵਾਰ ਨਾਗਪੁਰ ਦੇ ਲੋਕਾਂ ਲਈ ਥੋੜ੍ਹਾ ਵੱਖਰਾ ਸੀ। ਇਸ ਦਿਨ ਯੋ-ਯੋ ਹਨੀ ਸਿੰਘ ਨੂੰ ਨਾਗਪੁਰ 'ਚ ਦੇਖਿਆ ਗਿਆ। ਉਹ ਪਚਪਾਓਲੀ ਪੁਲਸ ਥਾਣੇ 'ਚ ਖੁਦ 'ਤੇ ਦਰਜ ਮਾਮਲੇ ਲਈ ਹਾਜ਼ਰ ਹੋਏ। ਹਨੀ ਇਥੇ ਮੁਸ਼ਕਿਲ ਨਾਲ ਸਿਰਫ 10 ਮਿੰਟਾਂ ਹੀ ਰੁਕੇ ਅਤੇ ਜਲਦੀ ਨਾਲ ਕੰਮ ਪੂਰਾ ਕਰਕੇ ਕੇ ਉਥੋਂ ਚਲੇ ਗਏ। ਇੰਝ ਲੱਗ ਰਿਹਾ ਸੀ ਹਾਜ਼ਰੀ ਕਿਸੇ ਪੁੱਛਗਿੱਛ ਲਈ ਨਹੀਂ ਸਗੋਂ ਕਿਸੇ ਰਸਮ ਨੂੰ ਪੂਰੀ ਕਰਨ ਲਈ ਜੇਲ 'ਚ ਆਏ ਸਨ।
ਖੂਬਸੂਰਤ ਦਿਖਾਈ ਦੇਣ ਦੇ ਚੱਕਰ 'ਚ ਹੁਸੀਨਾ ਨੇ ਕਰਵਾ ਲਿਆ ਕੀ ਦਾ ਕੀ (ਵੀਡੀਓ)
NEXT STORY