ਮੁੰਬਈ- ਬੀਤੇ ਰੋਜ਼ ਬਾਲੀਵੁੱਡ ਅਭਿਨੇਤਰੀ ਅਤੇ ਆਈਟਮ ਗਰਲ ਰਾਖੀ ਸਾਂਵਤ ਨੇ ਇਕ ਸਰਪਰਾਇਜ਼ ਪਾਰਟੀ ਹੋਸਟ ਕੀਤੀ। ਇਹ ਪਾਰਟੀ ਉਨ੍ਹਾਂ ਨੇ ਆਪਣੇ ਭਰਾ ਅਤੇ ਕਰਿਸ਼ਮਾ ਸਪਾ ਦੇ ਮੈਨੇਜਿੰਗ ਡਾਇਰੈਕਟਰ ਮਾਣਿਕ ਸੋਨੀ ਦੇ ਜਨਮਦਿਨ ਦੇ ਮੌਕੇ 'ਤੇ ਹੋਸਟ ਕੀਤੀ ਸੀ। ਮਾਣਿਕ ਰਾਖੀ ਦੇ ਮੂੰਹ ਬੋਲੇ ਭਰਾ ਹਨ। ਟੀਵੀ ਅਭਿਨੇਤਾ ਏਜਾਜ਼, ਸਿੰਗਰ ਰਾਜਾ ਹਸਨ ਸਮੇਤ ਇੰਟਰਟੇਨਮੈਂਟ ਜਗਤ ਨਾਲ ਜੁੜੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਕਰਿਸ਼ਮਾ ਸਪਾ ਦੀ ਦੇਸ਼ ਭਰ 'ਚ ਲੱਗਭਗ 16 ਬ੍ਰਾਂਚ ਹਨ। ਮੁੰਬਈ 'ਚ ਇਸ ਦੀ ਬ੍ਰਾਂਚ ਵਰਸੋਵਾ ਖੇਤਰ 'ਚ ਹੈ। ਪਿਛਲੇ ਸਾਲ ਇਥੇ ਸੈਕਸ ਰੈਕੇਟ ਫੜੇ ਜਾਣ ਦੀ ਖਬਰ ਆਈ ਸੀ।
'ਏਆਈਬੀ' (AIB) ਨੇ ਕੀਤਾ ਪੁਣੇ ਦਾ ਟੂਰ ਰੱਦ (ਦੇਖੋ ਤਸਵੀਰਾਂ)
NEXT STORY