ਖਾਣ 'ਚ ਸੁਆਦਿਸ਼ਟ ਪੁਦੀਨੇ ਦੇ ਕਈ ਫਾਇਦੇ ਹਨ। ਪੁਦੀਨੇ 'ਚ ਕਈ ਮੈਡੀਕਲੀ ਗੁਣ ਹੁੰਦੇ ਹਨ। ਅੰਗਰੇਜ਼ੀ 'ਚ ਮਿੰਟ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਪੁਦੀਨਾ ਇਕ ਚੰਗਾ ਮਾਊਥਫ੍ਰੈਸ਼ਨਰ ਵੀ ਹੈ।
ਆਓ ਜਾਣੋ ਪੁਦੀਨੇ ਦੇ ਕੁਝ ਅਜਿਹੇ ਗੁਣਾਂ ਦੇ ਬਾਰੇ 'ਚ:-
ਪੁਦੀਨਾ ਹਾਜ਼ਮੇ ਲਈ ਵੀ ਚੰਗਾ ਹੁੰਦਾ ਹੈ। ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਪੁਦੀਨੇ ਦੀ ਚਟਨੀ ਬਹੁਤ ਸੁਆਦ ਹੁੰਦੀ ਹੈ। ਪੁਦੀਨਾ ਸ਼ਾਨਦਾਰ ਐਂਟੀਬਾਓਟਿਕ ਦੀ ਤਰ੍ਹਾਂ ਕੰਮ ਕਰਦਾ ਹੈ।
ਪੁਦੀਨੇ ਦੇ ਗੁਣ:-
►ਮੂੰਹ 'ਚ ਬਦਬੂ ਆਉਣ 'ਤੇ ਪੁਦੀਨੇ ਦੀ ਵਰਤੋਂ ਕਰਨੀ ਚਾਹੀਦੀ ਹੈ। ਪੁਦੀਨੇ ਦੇ ਰਸ ਨੂੰ ਪਾਣੀ 'ਚ ਮਿਲਾ ਕੇ ਕੁੱਲਾ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੁੰਦੀ ਹੈ। ਇਸ ਨਾਲ ਮੂੰਹ 'ਚ ਠੰਡਕ ਦਾ ਅਹਿਸਾਸ ਵੀ ਹੁੰਦਾ ਹੈ।
►ਪੁਦੀਨੇ ਦਾ ਰਸ ਕਿਸੇ ਜ਼ਖਮ 'ਤੇ ਲਗਾਉਣ ਨਾਲ ਛੇਤੀ ਠੀਕ ਹੋ ਜਾਂਦਾ ਹੈ। ਜੇਕਰ ਕਿਸੇ ਜ਼ਖਮ 'ਚੋਂ ਬਦਬੂ ਆ ਰਹੀ ਹੈ ਤਾਂ ਇਸ ਦੇ ਪੱਤੇ ਦਾ ਲੇਪ ਲਗਾਉਣ ਨਾਲ ਬਦਬੂ ਆਉਣੀ ਬੰਦ ਹੋ ਜਾਂਦੀ ਹੈ।
►ਪੁਦੀਨਾ ਕਈ ਪ੍ਰਕਾਰ ਦੇ ਚਮੜੀ ਦੇ ਰੋਗਾਂ ਨੂੰ ਖਤਮ ਕਰਦਾ ਹੈ। ਚਮੜੀ ਰੋਗ ਹੋਣ 'ਤੇ ਪੁਦੀਨੇ ਦੇ ਪੱਤਿਆਂ ਦਾ ਲੇਪ ਲਗਾਉਣ ਨਾਲ ਆਰਾਮ ਮਿਲਦਾ ਹੈ।
►ਗਰਮੀ 'ਚ ਲੂ ਲੱਗਣ ਤੋਂ ਬਾਅਦ ਪੁਦੀਨੇ ਦੀ ਵਰਤੋਂ ਕਰਨੀ ਚਾਹੀਦੀ ਹੈ। ਲੂ ਲੱਗਣ 'ਤੇ ਰੋਗੀ ਨੂੰ ਪੁਦੀਨੇ ਦਾ ਰਸ ਅਤੇ ਪਿਆਜ ਦਾ ਰਸ ਦੇਣ ਨਾਲ ਫਾਇਦਾ ਹੁੰਦਾ ਹੈ।
►ਹੈਜਾ ਹੋਣ 'ਤੇ ਪੁਦੀਨੇ ਦਾ ਰਸ ਬਹੁਤ ਫਾਇਦੇਮੰਦ ਹੈ। ਹੈਜਾ ਹੋਣ 'ਤੇ ਪੁਦੀਨਾ, ਪਿਆਜ ਦਾ ਰਸ, ਨਿੰਬੂ ਦਾ ਰਸ ਬਰਾਬਰ-ਬਰਾਬਰ ਮਾਤਰਾ 'ਚ ਮਿਲਾ ਕੇ ਪਿਲਾਉਣ ਨਾਲ ਲਾਭ ਹੁੰਦਾ ਹੈ।
►ਉਲਟੀ ਹੋਣ 'ਤੇ ਅੱਧਾ ਕੱਪ ਪੁਦੀਨੇ ਦਾ ਰਸ ਹਰ ਦੋ ਘੰਟੇ ਬਾਅਦ ਰੋਗੀ ਨੂੰ ਪਿਲਾਓ, ਇਸ ਨਾਲ ਉਲਟੀ ਆਉਣੀ ਬੰਦ ਹੋ ਜਾਵੇਗੀ।
►ਪੇਟ ਦਰਦ ਹੋਣ 'ਤੇ ਪੁਦੀਨੇ ਨੂੰ ਜੀਰਾ, ਹੀਂਗ, ਕਾਲੀ ਮਿਰਚ 'ਚ ਨਮਕ ਮਿਲਾ ਕੇ ਪੀਣ ਨਾਲ ਪੇਟ ਦਾ ਦਰਦ ਖਤਮ ਹੋ ਜਾਂਦਾ ਹੈ।
►ਔਰਤ ਨੂੰ ਲੇਬਰ ਦਰਦ ਦੇ ਸਮੇਂ ਪੁਦੀਨੇ ਦਾ ਰਸ ਪੀਣਾ ਚਾਹੀਦਾ, ਇਸ ਨਾਲ ਆਸਾਨੀ ਹੁੰਦੀ ਹੈ।
►ਬੁਖਾਰ ਹੋਣ 'ਤੇ ਪੁਦੀਨਾ ਦਾ ਰਸ ਪੀਣਾ ਚਾਹੀਦਾ ਹੈ, ਇਸ ਨਾਲ ਬੁਖਾਰ 'ਚ ਫਾਇਦਾ ਹੁੰਦਾ ਹੈ। ਬੁਖਾਰ 'ਚ ਪੁਦੀਨੇ ਨੂੰ ਪਾਣੀ 'ਚ ਉਬਾਲ ਕੇ ਥੋੜ੍ਹੀ ਖੰਡ ਮਿਲਾ ਕੇ ਉਸ ਨੂੰ ਗਰਮ-ਗਰਮ ਚਾਹ ਦੀ ਤਰ੍ਹਾਂ ਪੀਣਾ ਚਾਹੀਦਾ ਹੈ।
►ਹਿਚਕੀ ਆਉਣ 'ਤੇ ਪੁਦੀਨੇ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਨਾਲ ਹਿਚਕੀ ਆਉਣੀ ਬੰਦ ਹੋ ਜਾਂਦੀ ਹੈ।
►ਤਾਜ਼ਾ ਹਰਾ ਪੁਦੀਨਾ ਪੀਸ ਕੇ ਚਿਹਰੇ 'ਤੇ 20 ਮਿੰਟ ਤੱਕ ਲਗਾਓ। ਫਿਰ ਠੰਡੇ ਪਾਣੀ ਨਾਲ ਚਿਹਰਾ ਥੋ ਲਓ। ਇਸ ਨਾਲ ਚਮੜੀ ਦੀ ਗਰਮੀ ਖਤਮ ਹੋ ਜਾਵੇਗੀ।
..ਤਾਂ ਇਹ ਕਾਰਨ ਹੈ ਬੱਚਿਆਂ 'ਚ ਪੇਟ ਅਤੇ ਸਾਹ ਦੀ ਬਿਮਾਰੀ ਦਾ
NEXT STORY