ਬਟਾਲਾ (ਸੈਂਡੀ)-ਇੱਥੋਂ ਦੇ ਨਜ਼ਦੀਕੀ ਕਸਬਾ ਕਿਲਾ ਲਾਲ ਸਿੰਘ ਦੇ ਇਕ ਨੌਜਵਾਨ ਵਿਅਕਤੀ ਦੀ ਇਟਲੀ ਵਿਚ ਇਸ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਿਤਾ ਮਦਨ ਲਾਲ ਪੁੱਤਰ ਬਾਲ ਮੁਕੰਦ ਵਾਸੀ ਕਿਲਾ ਲਾਲ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਹਨ ਜਿਨਾ ਵਿਚੋਂ ਵੱਡਾ ਪੁੱਤਰ ਰਿੰਕੂ ਜਰਮਨ 'ਚ ਰਹਿੰਦਾ ਹੈ ਅਤੇ ਛੋਟਾ ਪੁੱਤਰ ਸੰਦੀਪ ਕੁਮਾਰ ਉਰਫ ਟਿੰਕਾ (34) ਜੋ ਕਿ ਕਰੀਬ ਅੱਠ ਸਾਲ ਤੋਂ ਪਹਿਲਾ ਇਟਲੀ ਗਿਆ ਸੀ ਅਤੇ ਉਹ ਹੋਣ ਉਥੇ ਹੀ ਰਹਿ ਰਿਹਾ ਸੀ।
ਉਨਾਂ ਦੱਸਿਆ ਕਿ ਸੰਦੀਪ ਕੁਮਾਰ ਦਾ ਦੋ ਸਾਲ ਪਹਿਲਾ ਪੰਜਾਬ ਵਿਚ ਹੀ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਥੋੜੇ ਦਿਨਾਂ ਬਾਅਦ ਹੀ ਉਹ ਆਪਣੀ ਪਤਨੀ ਨੂੰ ਇਹ ਵਾਅਦਾ ਕਰਕੇ ਵਾਪਿਸ ਇਟਲੀ ਚੱਲਾ ਗਿਆ ਸੀ ਕਿ ਉਹ ਜਲਦ ਹੀ ਉਸ ਨੂੰ ਵੀ ਆਪਣੇ ਨਾਲ ਹੀ ਇਟਲੀ ਲੈ ਜਾਵੇਗਾ ਅਤੇ ਹੁਣ ਉਸਨੇ ਕਰੀਬ 15 ਦਿਨ ਬਾਅਦ ਆਪਣੀ ਪਤਨੀ ਨੂੰ ਲੈਣ ਆਪਣੇ ਘਰ ਪੰਜਾਬ ਆਉਣਾ ਸੀ ਪਰ ਕੁਦਰਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ।
ਉਨਾਂ ਦੱਸਿਆ ਕਿ ਬੁੱਧਵਾਰ ਦੀ ਸ਼ਾਮ ਨੂੰ ਕਰੀਬ 6 ਵਜੇ ਉਨਾਂ ਨੂੰ ਇਟਲੀ ਦੇ ਨਿਪੋਲੀ ਸ਼ਹਿਰ ਦੇ ਸੁਲਤਾਨੋਚੀਨਾ ਜਿਥੇ ਉਸ ਦਾ ਪੁੱਤਰ ਰਹਿੰਦਾ ਸੀ ਉਸ ਦੇ ਸਾਥੀ ਦਾ ਫੋਨ ਆਇਆ ਕਿ ਟਿੰਕਾ ਸੜਕ ਪਾਰ ਕਰਦੇ ਹੋਏ ਇਕ ਕਾਰ ਦੀ ਚਪੇਟ ਵਿਚ ਆ ਗਿਆ ਹੈ। ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। ਇਹ ਖ਼ਬਰ ਮਿਲਦਿਆਂ ਹੀ ਪੂਰੇ ਘਰ ਵਿਚ ਕੋਹਰਾਮ ਮੰਚ ਗਿਆ ਪੂਰੇ ਇਲਾਕੇ 'ਚ ਸ਼ੋਕ ਦੀ ਲਹਿਰ ਫੈਲ ਗਈ। ਮ੍ਰਿਤਕ ਦੀ ਪਤਨੀ ਅਤੇ ਮਾਂ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਸੀ ਅਤੇ ਉਸ ਦੀ ਭੈਣ ਵਾਰ ਵਾਰ ਆਪਣੇ ਵੀਰ ਨੂੰ ਅਵਾਜ਼ਾ ਮਾਰ ਰਹੀ ਸੀ।
ਡੀ.ਐਸ.ਪੀ. ਦੇ ਦਫਤਰ ਦੇ ਬਾਹਰ ਲੜਕੀ ਨੇ ਨਿਗਲਿਆ ਜ਼ਹਿਰ
NEXT STORY