ਜਲੰਧਰ- ਆਪਣੀ ਜਿਹੀ ਦਿਖਣ ਵਾਲੀ ਇਕ ਲੜਕੀ ਦੀ ਨਿਜੀ ਤਸਵੀਰਾਂ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਨਾਲ ਪੰਜਾਬੀ ਮਾਡਲ ਸਾਰਾ ਗੁਰਪਾਲ ਬਹੁਤ ਪਰੇਸ਼ਾਨ ਹੈ। ਉਸ ਨੇ ਆਪਣੇ ਫੇਸਬੁੱਕ ਫੈਨ ਪੇਜ਼ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਸਾਰਾ ਨੇ ਆਪਣੇ ਫੇਸਬੁੱਕ ਫੈਨ ਪੇਜ਼ 'ਤੇ ਲਿਖਿਆ ਹੈ,'' ਇਕ ਦਿਨ ਇਹ ਤਸਵੀਰਾਂ ਵਟਸਐਪ 'ਤੇ ਲੋਕ ਮੈਨੂੰ ਭੇਜ ਰਹੇ ਸਨ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਇਹ ਮੈਂ ਨਹੀਂ ਹਾਂ। ਇਸ ਲੜਕੀ ਦੀ ਸ਼ਕਲ ਮੇਰੇ ਨਾਲ ਮਿਲਦੀ ਹੈ ਜਿਸ ਕਾਰਨ ਇਹ ਗਲਤਫਹਿਮੀ ਹੋ ਗਈ ਹੈ ਪਰ ਕੁਝ ਲੋਕਾਂ ਨੇ ਇਸ ਤਸਵੀਰ ਨੂੰ ਵਾਰ-ਵਾਰ ਮੇਰੇ ਨਾਂ ਤੋਂ ਸ਼ੇਅਰ ਕਰਕੇ ਇਸ ਨੂੰ ਵਾਇਰਲ ਕਰ ਦਿੱਤਾ ਹੈ।'' ਤੁਹਾਨੂੰ ਦੱਸ ਦਈਏ ਕਿ 'ਜੀਂਸ', 'ਗੁੰਡੇ 2' ਅਤੇ 'ਜਾਨ' ਜਿਹੇ ਗੀਤਾਂ 'ਚ ਇਸ ਪੰਜਾਬੀ ਮਾਡਲ ਨੇ ਖੂਬ ਸੁਰਖੀਆਂ ਬਟੋਰੀਆਂ ਹਨ।
'ਜੀ ਕਿਓ' ਮੈਗਜ਼ੀਨ ਲਈ ਸੁਪਰਮਾਡਲ ਨੇ ਕਰਵਾਇਆ ਹੌਟ ਫੋਟੋਸ਼ੂਟ (ਦੇਖੋ ਤਸਵੀਰਾਂ)
NEXT STORY