ਨਵੀਂ ਦਿੱਲੀ— ਭਾਰਤ ਖਾਸ ਤੌਰ 'ਤੇ ਪੰਜਾਬ ਵਿਚ ਜਿੱਥੇ ਨਸ਼ੇ ਨੌਜਵਾਨ ਪੀੜ੍ਹੀ ਅਤੇ ਦੇਸ਼ ਦੇ ਭਵਿੱਖ ਨੂੰ ਖਰਾਬ ਕਰ ਰਹੇ ਹਨ ਅਤੇ ਇਨ੍ਹਾਂ ਦੇ ਖਾਤਮੇ ਲਈ ਕਈ ਤਰ੍ਹਾਂ ਦੀਆਂ ਮੁਹਿੰਮਾਂ ਚੱਲ ਰਹੀਆਂ ਹਨ, ਅਜਿਹੇ ਵਿਚ ਇਕ ਅਫੀਮ ਦਾ ਸ਼ੌਕੀਨ ਸਾਂਸਦ (ਐੱਮ . ਪੀ.) ਆਪਣਾ ਬਿਆਨ ਦੇ ਕੇ ਵਿਵਾਦਾਂ ਵਿਚ ਆ ਗਿਆ ਹੈ। ਬੀਜੂ ਜਨਤਾ ਦਲ ਦੇ ਸਾਂਸਦ ਸਤਪਥੀ ਨੇ ਇਕ ਚੈਟ ਪਲੇਟਫਾਰਮ ਵਿਚ ਅਫੀਮ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਕਿ ਸਾਰੇ ਹੈਰਾਨ ਰਹਿ ਗਏ।
ਸਾਂਸਦ ਅਤੇ ਪੇਸ਼ੇ ਤੋਂ ਪੱਤਰਕਾਰ ਤਥਾਗਤ ਸਤਪਥੀ ਨੇ ਸਵੀਕਾਰ ਕੀਤਾ ਕਿ ਕਾਲਜ ਦੇ ਦਿਨਾਂ ਵਿਚ ਉਹ ਅਫੀਮ ਦਾ ਸੇਵਨ ਕਰਦਾ ਹੁੰਦਾ ਸੀ। ਉਸ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਕਾਲਜ ਦੇ ਦਿਨਾਂ ਵਿਚ ਉਹ ਅਫੀਮ ਦਾ ਸ਼ੌਕੀਨ ਸੀ ਅਤੇ ਉੜੀਸਾ ਦੇ ਕਈ ਪਿੰਡਾਂ ਵਿਚ ਤਾਂ ਅਜੇ ਵੀ ਲੋਕ ਖੁੱਲ੍ਹੇਆਮ ਅਫੀਮ ਦਾ ਸੇਵਨ ਕਰਦੇ ਮਿਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਵਾਲੀ ਗੱਲ ਹੈ ਕਿ ਅਫੀਮ ਉੜੀਸਾ ਸਮੇਤ ਦੇਸ਼ ਦੇ ਕਈ ਸੂਬਿਆਂ ਵਿਚ ਪੂਰੀ ਤਰ੍ਹਾਂ ਕਾਨੂੰਨੀ ਹੈ ਤੇ ਤੁਸੀਂ ਵੀ ਕਿਸੇ ਮਾਨਤਾ ਪ੍ਰਾਪਤ ਦੁਕਾਨ ਤੋਂ ਇਸ ਨੂੰ ਖਰੀਦ ਸਕਦੇ ਹੋ।
ਕੁਝ ਲੋਕਾਂ ਨੂੰ ਸਾਂਸਦ ਦਾ ਬਿਆਨ ਅਫੀਮ ਦੀ ਤਰਫਦਾਰੀ ਲੱਗੀ ਅਤੇ ਕਈਆਂ ਨੇ ਉਨ੍ਹਾਂ ਦੀ ਰਾਏ ਦੀ ਸ਼ਲਾਘਾ ਕੀਤੀ। ਕੁਝ ਲੋਕਾਂ ਨੇ ਤਾਂ ਸਾਂਸਦ ਤੋਂ ਉਨ੍ਹਾਂ ਥਾਵਾਂ ਦੇ ਨਾਂ ਵੀ ਪੁੱਛ ਲਏ, ਜਿੱਥੋਂ ਉਹ ਅਫੀਮ ਲੈ ਸਕਦੇ ਹਨ।
ਫੜੀਆਂ ਗਈਆਂ ਸ਼ਾਤਿਰ ਮਾਂ-ਧੀ, ਮੂੰਹ 'ਚੋਂ ਨਿਕਲੇ ਗਹਿਣੇ ਦੇਖ ਕੇ ਲੋਕ ਰਹਿ ਗਏ ਹੈਰਾਨ (ਦੇਖੋ ਤਸਵੀਰਾਂ)
NEXT STORY