ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਡਿੰਪਲ ਕਪਾੜੀਆ ਦੀ ਬੇਟੀ ਰਿੰਕੀ ਖੰਨਾ ਖਿਲਾਫ ਉਸ ਦੇ ਪਿਤਾ ਰਾਜੇਸ਼ ਖੰਨਾ ਦੀ ਕਥਿਤ ਲਿਵ-ਇਨ-ਪਾਰਟਨਰ ਅਨੀਤਾ ਅਡਵਾਣੀ ਵਲੋਂ ਦਾਇਰ ਕੀਤਾ ਗਿਆ ਘਰੇਲੂ ਹਿੰਸਾ ਦਾ ਮੁਕੱਦਮਾ ਨਹੀਂ ਚੱਲੇਗਾ। ਸੂਤਰਾਂ ਅਨੁਸਾਰ ਬਾਂਬੇ ਹਾਈਕੋਰਟ ਨੇ ਅਨੀਤਾ ਅਡਵਾਣੀ ਦੀ ਅਰਜੀ ਨਾਲ ਰਿੰਕੀ ਖੰਨਾ ਦਾ ਨਾਂ ਹਟਾਉਣ ਦਾ ਹੁਕਮ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਅਨੀਤਾ ਨੇ ਸਾਲ 2013 'ਚ ਡਿੰਪਲ, ਉਨ੍ਹਾਂ ਦੀਆਂ ਬੇਟੀਆਂ ਰਿੰਕੀ, ਟਵਿੰਕਲ ਅਤੇ ਟਵਿੰਕਲ ਦੇ ਪਤੀ ਅਕਸ਼ੈ ਕੁਮਾਰ ਖਿਲਾਫ ਮੈਜਿਸਟ੍ਰੇਟ ਕੋਰਟ 'ਚ ਘਰੇਲੂ ਹਿੰਸਾ ਐਕਟ ਤਹਿਤ ਮਾਮਲਾ ਦਰਜ ਕਰਾਇਆ ਸੀ। ਅਨੀਤਾ ਦਾ ਦਾਅਵਾ ਸੀ ਕਿ ਰਾਜੇਸ਼ ਖੰਨਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੰਗਲੇ ਆਸ਼ੀਰਵਾਦ 'ਚੋਂ ਉਸ ਨੂੰ ਜ਼ਬਰਦਸਤੀ ਕੱਢਿਆ ਗਿਆ।
ਅਨੀਤਾ ਨੇ ਕੋਰਟ ਤੋਂ ਹਰ ਮਹੀਨੇ ਗੁਜ਼ਾਰਾ ਭੱਤਾ ਅਤੇ ਬਾਂਦਰਾ ਇਲਾਕੇ 'ਚ ਤਿੰਨ ਬੈੱਡਰੂਮ ਵਾਲਾ ਇਕ ਫਲੈਟ ਦਿਵਾਉਣ ਦੀ ਮੰਗ ਕੀਤੀ ਸੀ। ਇਸ 'ਤੇ ਮੈਜਿਸਟ੍ਰੇਟ ਕੋਰਟ ਨੇ ਚਾਰਾਂ ਨੂੰ ਜਵਾਬ ਦਰਜ ਕਰਾਉਣ ਦਾ ਨੋਟਿਸ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮਾਮਲਾ ਖਤਮ ਕਰਨ ਲਈ ਹਾਈਕੋਰਟ ਦੀ ਸ਼ਰਣ ਲਈ ਸੀ। ਵੀਰਵਾਰ ਨੂੰ ਸੁਣਵਾਈ ਦੌਰਾਨ ਜਸਟਿਸ ਐੱਮ. ਐੱਲ. ਤਹਿਲਿਆਨੀ ਨੇ ਕਿਹਾ ਕਿ ਰਿੰਕੀ ਵਿਆਹੁਤਾ ਹੈ ਅਤੇ ਕੋਲਕਾਤਾ 'ਚ ਰਹਿੰਦੀ ਹੈ। ਉਸ ਦਾ ਇਸ ਮੁਕੱਦਮੇ ਨਾਲ ਕੋਈ ਵੀ ਲੈਣ-ਦੇਣ ਨਹੀਂ ਹੈ, ਇਸ ਲਈ ਅਰਜੀ 'ਚੋਂ ਉਸ ਦਾ ਨਾਂ ਹਟਾ ਦਿੱਤਾ ਜਾਵੇ। ਕੋਰਟ ਨੇ ਅਨੀਤਾ ਦੀ ਵਕੀਲ ਮ੍ਰਿਣਾਲਿਨੀ ਦੇਸ਼ਮੁਖ ਨਾਲ ਅਕਸ਼ੈ ਕੁਮਾਰ ਦਾ ਨਾਂ ਵੀ ਹਟਾਉਣ ਦਾ ਸੁਝਾਅ ਦਿੱਤਾ। ਫਿਲਹਾਲ ਕੋਰਟ ਨੇ ਮਾਮਲੇ ਦੀ ਸੁਣਵਾਈ ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ।
ਨਿਰਦੇਸ਼ਕ ਕੁਣਾਲ ਕਪੂਰ 'ਤੇ ਲੱਗਿਆ ਸਕਰਿੱਪਟ ਚੋਰੀ ਕਰਨ ਦਾ ਦੋਸ਼ (ਦੇਖੋ ਤਸਵੀਰਾਂ)
NEXT STORY