ਨਵੀਂ ਦਿੱਲੀ- ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਅੰਗਰੇਜ਼ਾਂ ਨੇ ਫਾਂਸੀ ਦੇ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਹੀ ਫਾਂਸੀ 'ਤੇ ਲਟਕਾ ਦਿੱਤਾ ਸੀ ਅਤੇ ਫਿਰ ਬਹੁਤ ਹੀ ਬੇਰਹਿਮ ਤਰੀਕੇ ਨਾਲ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ-ਟੁਕੜੇ ਕਰ ਕੇ ਸਤਲੁਜ ਨਦੀ ਦੇ ਕਿਨਾਰੇ ਸਥਿਤ ਹੁਸੈਨੀਵਾਲਾ ਕੋਲ ਸਾੜ ਦਿੱਤੀਆਂ ਸਨ ਪਰ ਬਾਅਦ ਵਿਚ ਲੋਕਾਂ ਨੇ ਸਨਮਾਨ ਨਾਲ ਇਨ੍ਹਾਂ ਤਿੰਨੋਂ ਵੀਰ ਸਪੂਤਾਂ ਦਾ ਅੰਤਿਮ ਸੰਸਕਾਰ ਲਾਹੌਰ ਵਿਚ ਰਾਵੀ ਨਦੀ ਦੇ ਕਿਨਾਰੇ ਕੀਤਾ ਸੀ।
ਅੰਗਰੇਜ਼ 23 ਮਾਰਚ 1931 ਨੂੰ ਇਨ੍ਹਾਂ ਤਿੰਨੋਂ ਸੈਨਾਨੀਆਂ ਨੂੰ ਫਾਂਸੀ 'ਤੇ ਲਟਕਾਉਣ ਅਤੇ ਲਾਸ਼ਾਂ ਦੇ ਟੁਕੜੇ ਕਰਨ ਤੋਂ ਬਾਅਦ ਚੁੱਪ-ਚਪੀਤੇ ਉਨ੍ਹਾਂ ਨੂੰ ਸਤਲੁਜ ਕਿਨਾਰੇ ਸਥਿਤ ਹੁਸੈਨੀਵਾਲਾ ਕੋਲ ਲੈ ਗਏ ਸਨ ਅਤੇ ਉੱਥੇ ਬਹੁਤ ਹੀ ਅਣਮਨੁੱਖੀ ਤਰੀਕੇ ਨਾਲ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾੜ ਦਿੱਤਾ ਗਿਆ ਸੀ। ਉਸ ਦੌਰਾਨ ਉੱਥੇ ਲਾਲਾ ਲਾਜਪਤ ਰਾਏ ਦੀ ਬੇਟੀ ਪਾਰਬਤੀ ਦੇਵੀ ਅਤੇ ਭਗਤ ਸਿੰਘ ਦੀ ਭੈਣ ਬੀਬੀ ਅਮਰ ਕੌਰ ਸਮੇਤ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਪਹੁੰਚ ਗਏ। ਸ਼ਹੀਦ-ਏ-ਆਜ਼ਮ ਭਗਤ ਸਿੰਘ 'ਤੇ ਕਈ ਕਿਤਾਵਾਂ ਲਿਖ ਚੁੱਕੇ ਪ੍ਰੋਫੈਸਰ ਚਮਨਲਾਲ ਨੇ ਦੱਸਿਆ ਕਿ ਲੋਕਾਂ ਨੇ ਤਿੰਨੋਂ ਸ਼ਹੀਦਾਂ ਦੀਆਂ ਅੱਧ ਸੜੀਆਂ ਲਾਸ਼ਾਂ ਨੂੰ ਅੱਗ ਤੋਂ ਕੱਢਿਆ ਅਤੇ ਫਿਰ ਉਨ੍ਹਾਂ ਨੂੰ ਲਾਹੌਰ ਲੈ ਜਾਇਆ ਗਿਆ।
ਲਾਹੌਰ ਵਿਚ ਤਿੰਨ ਅਰਥੀਆਂ ਬਣਾਈਆਂ ਗਈਆਂ ਅਤੇ 24 ਮਾਰਚ ਦੀ ਸ਼ਾਮ ਹਜ਼ਾਰਾਂ ਲੋਕਾਂ ਦੀ ਭੀੜ ਨੇ ਪੂਰੇ ਸਨਮਾਨ ਨਾਲ ਉਨ੍ਹਾਂ ਦੀ ਅਰਥੀ ਕੱਢੀ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਰਾਵੀ ਨਦੀ ਕਿਨਾਰੇ ਉਸ ਥਾਂ ਦੇ ਨੇੜੇ ਕੀਤਾ ਗਿਆ, ਜਿੱਥੇ ਲਾਲਾ ਲਾਜਪਤ ਰਾਏ ਦਾ ਅੰਤਿਮ ਸੰਸਕਾਰ ਹੋਇਆ ਸੀ। ਚਮਨਲਾਲ ਮੁਤਾਬਕ ਰਾਵੀ ਨਦੀ ਕਿਨਾਰੇ ਹੋਏ ਇਸ ਅੰਤਿਮ ਸੰਸਕਾਰ ਦਾ ਵਰਣਨ ਸੁਖਦੇਵ ਦੇ ਭਰਾ ਮਥੁਰਾ ਦਾਸ ਥਾਪਰ ਦੀ ਕਿਤਾਬ 'ਮੇਰੇ ਭਰਾ ਸੁਖਦੇਵ' ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਭਾਰਤ ਸਭਾ ਚਾਹੁੰਦੀ ਸੀ ਕਿ ਇਨ੍ਹਾਂ ਸ਼ਹੀਦਾਂ ਦਾ ਸਮਾਰਕ ਰਾਵੀ ਨਦੀ ਦੇ ਕਿਨਾਰੇ ਬਣੇ ਪਰ ਸਿਆਸੀ ਕਾਰਨਾਂ ਕਾਰਨ ਅਜਿਹਾ ਨਹੀਂ ਹੋ ਸਕਿਆ।
ਜਵਾਨ ਦੀ ਸ਼ਹੀਦੀ 'ਤੇ ਰੋਇਆ ਸਾਰਾ ਪਿੰਡ, ਧੀਆਂ ਨੇ ਕਿਹਾ 'ਸੈਲਿਊਟ' ਹੈ (ਦੇਖੋ ਤਸਵੀਰਾਂ)
NEXT STORY