ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਸ਼ੀ ਕਪੂਰ ਬਾਰੇ ਖਬਰ ਮਿਲੀ ਹੈ ਕਿ ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। 77 ਸਾਲਾਂ ਦੇ ਹੋ ਚੁੱਕੇ ਸ਼ਸ਼ੀ ਕਪੂਰ ਨੇ 1941 ਤੋਂ ਲੈ ਕੇ 1999 ਤੱਕ ਬਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਾਦਾ ਸਹਿਬ ਫਾਲਕੇ ਐਵਾਰਡ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੂੰ ਮਿਲ ਚੁੱਕਿਆ ਹੈ। ਇਨ੍ਹਾਂ 'ਚ ਯਸ਼ ਚੋਪੜਾ, ਪ੍ਰਾਣ, ਮ੍ਰਿਣਾਲ ਸੇਨ, ਲਤਾ ਮੰਗੇਸ਼ਕਰ, ਦਿਲੀਪ ਕੁਮਾਰ, ਆਸ਼ਾ ਭੋਂਸਲੇ, ਬੀ. ਆਰ. ਚੋਪੜਾ ਆਦਿ ਕਈ ਹਸਤੀਆਂ ਦੇ ਨਾਂ ਸ਼ਾਮਲ ਹਨ। ਇਹ ਐਵਾਰਡ ਫਿਲਮ ਇੰਡਸਟਰੀ 'ਚ ਦਿੱਤਾ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਐਵਾਰਡ ਹੈ, ਜਿਸ ਦੀ ਸ਼ੁਰੂਆਤ ਸਾਲ 1969 ਨੂੰ ਹੋਈ ਸੀ ਅਤੇ ਪਿਛਲੀ ਵਾਰੀ ਇਹ ਐਵਰਾਡ ਸਾਲ 2013 'ਚ ਗੀਤਕਾਰ ਗੁਲਜ਼ਾਰ ਨੂੰ ਦਿੱਤਾ ਗਿਆ ਸੀ।
OMG! ਇਸ ਅਭਿਨੇਤਰੀ ਨੇ ਪਾਣੀ 'ਚ ਹੀ ਕਰ ਦੀਆਂ ਸ਼ਰਮ ਦੀਆਂ ਹੱਦਾਂ ਪਾਰ (ਦੇਖੋ ਤਸਵੀਰਾਂ ਤੇ ਵੀਡੀਓ)
NEXT STORY