ਮੁੰਬਈ- ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਗੱਬਰ ਇਜ਼ ਬੈਕ' ਦਾ ਪਹਿਲਾ ਗੀਤ ਤੇਰੀ ਮੇਰੀ ਕਹਾਨੀ ਰਿਲੀਜ਼ ਹੋ ਚੁੱਕਿਆ ਹੈ। ਇਹ ਇਕ ਰੋਮਾਂਟਿਕ ਟ੍ਰੈਕ ਹੈ। ਇਸ ਫਿਲਮ 'ਚ ਕਰੀਨਾ ਕਪੂਰ 'ਤੇ ਇਕ ਗੀਤ ਵੀ ਫਿਲਮਾਇਆ ਗਿਆ ਹੈ ਜਿਸ ਦੇ ਬੋਲ ਹਨ 'ਤੇਰੀ ਮੇਰੀ ਕਹਾਨੀ'। ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਗੱਬਰ ਇਜ਼ ਬੈਕ' 'ਚ ਕਰੀਨਾ ਕਪੂਰ ਖਾਨ ਕੈਮਿਓ ਕਿਰਦਾਰ 'ਚ ਨਜ਼ਰ ਆਵੇਗੀ। ਫਿਲਮ 'ਚ ਕਰੀਨਾ ਅਕਸ਼ੈ ਦੀ ਪਤਨੀ 'ਸੁਨੈਨਾ' ਦੇ ਕਿਰਦਾਰ 'ਚ ਦਿਖੇਗੀ। ਇਹ ਫਿਲਮ ਤਮਿਲ ਫਿਲਮ 'ਰੰਮਨਾ' ਦੀ ਹਿੰਦੀ ਰੀਮੇਕ ਫਿਲਮ ਹੈ।
ਸਾਊਥ ਦੀ ਇਸ ਤਮਿਲ ਫਿਲਮ 'ਰਮੰਨਾ' ਦਾ ਵੱਖ-ਵੱਖ ਭਾਸ਼ਾਵਾਂ 'ਚ ਰੀਮੇਕ ਕੀਤਾ ਗਿਆ ਹੈ। ਤੇਲਗੁ 'ਚ ਇਹ ਫਿਲਮ 'ਟੈਗੋਰ', 'ਕੰਨੜ' 'ਚ 'ਵਿਸ਼ਣੁ ਸੈਨਾ' ਦੇ ਨਾਂ ਤੋਂ ਬਣ ਚੁੱਕੀਆਂ ਹਨ ਅਤੇ ਹੁਣ ਹਿੰਦੀ 'ਚ ਇਹ 'ਗੱਬਰ ਇਜ਼ ਬੈਕ' ਦੇ ਨਾਂ ਨਾਲ ਆ ਰਹੀਆਂ ਹਨ।
ਸਲਮਾਨ ਸਮੇਤ ਇਨ੍ਹਾਂ ਸਿਤਾਰਿਆਂ ਦੇ ਹਮਸ਼ਕਲਸ ਦੇਖ ਅੱਖਾਂ ਰਹਿ ਜਾਣਗੀਆਂ ਤੁਹਾਡੀਆਂ ਵੀ ਖੁੱਲ੍ਹੀਆਂ (ਦੇਖੋ ਤਸਵੀਰਾਂ)
NEXT STORY