ਪਟਿਆਲਾ- ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਤੇ ਡਾਂਸ ਗੁਰੂ ਪ੍ਰਭੂਦੇਵਾ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ। ਇਹ ਜਨਮਦਿਨ ਪ੍ਰਭੂਦੇਵਾ ਪੰਜਾਬ 'ਚ ਮਨਾ ਰਹੇ ਹਨ। ਪ੍ਰਭੂਦੇਵਾ ਨੇ ਆਪਣੇ ਜਨਮਦਿਨ 'ਤੇ ਆਪਣੀ ਅਗਲੀ ਫਿਲਮ 'ਸਿੰਘ ਇਜ਼ ਬਲਿੰਗ' ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਪ੍ਰਭੂ ਪੰਜਾਬ 'ਚ ਪੂਰਾ ਆਨੰਦ ਮਾਣ ਰਹੇ ਹਨ ਤੇ ਉਨ੍ਹਾਂ ਨੇ ਭੰਗੜੇ ਦਾ ਵੀ ਪੂਰਾ ਆਨੰਦ ਮਾਣਿਆ।
ਪ੍ਰਭੂਦੇਵਾ ਦੀ ਇਸ ਫਿਲਮ ਵਿਚ ਅਕਸ਼ੇ ਕੁਮਾਰ, ਲਾਰਾ ਦੱਤਾ ਤੇ ਐਮੀ ਜੈਕਸਨ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ। ਅਕਸ਼ੇ ਨੇ ਵੀ ਫਿਲਮ ਦੇ ਪਹਿਲੇ ਦਿਨ ਦੇ ਸ਼ੂਟ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ 'ਚ ਪ੍ਰਭੂਦੇਵਾ ਦਾ ਇਹ ਜਨਮਦਿਨ ਯਾਦਗਾਰ ਹੋ ਨਿੱਬੜੇਗਾ।
ਸੈਫ ਨੇ ਏਕਤਾ ਕਪੂਰ ਨਾਲ ਤਿੰਨ ਫਿਲਮਾਂ ਦੀ ਡੀਲ ਕੀਤੀ ਸਾਈਨ (ਦੇਖੋ ਤਸਵੀਰਾਂ)
NEXT STORY