ਜਲੰਧਰ- ਪੰਜਾਬੀ ਫਿਲਮ 'ਗੰਨ ਐਂਡ ਗੋਲ' ਅੱਜ ਸਿਨੇਮਾਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਹੁੰਦਲ ਨੇ ਕੀਤਾ ਹੈ, ਜਦਕਿ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਸੁਰਿੰਦਰਜੀਤ ਸਿੰਘ ਸਰਾਓ ਨੇ। ਇਸ ਫਿਲਮ ਰਾਹੀਂ ਸੁਮੀਤ ਸਰਾਓ ਪਾਲੀਵੁੱਡ 'ਚ ਆਪਣੀ ਐਂਟਰੀ ਕਰ ਰਹੇ ਹਨ। ਇਸ ਤੋਂ ਇਲਾਵਾ ਫਿਲਮ 'ਚ ਸੰਦਿਪਾ ਵਿਰਕ, ਗੁੱਗੂ ਗਿੱਲ, ਸਰਦਾਰ ਸੋਹੀ ਤੇ ਸੁਰਿੰਦਰ ਛਿੰਦਾ ਵੀ ਨਜ਼ਰ ਆ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਅੱਜਕਲ ਦੀਆਂ ਕਾਮੇਡੀ ਫਿਲਮਾਂ ਤੋਂ ਹੱਟ ਕੇ ਹੈ।
ਜਿਵੇਂ ਕਿ ਇਸ ਦੇ ਟਾਈਟਲ ਤੋਂ ਹੀ ਪਤਾ ਲੱਗਦਾ ਹੈ ਕਿ ਫਿਲਮ ਖੇਡ 'ਤੇ ਆਧਾਰਿਤ ਹੈ। ਉਂਝ ਜਦੋਂ ਸਿਨੇਮਾਘਰ ਵਿਚ ਅਸੀਂ ਫਿਲਮ ਸਬੰਧੀ ਲੋਕਾਂ ਦੀ ਰਾਏ ਜਾਣਨ ਗਏ ਤਾਂ ਫਿਲਮ ਨਾਲ ਕਾਮੇਡੀ ਹੁੰਦੀ ਵੀ ਦਿਖਾਈ ਦਿੱਤੀ। ਉਹ ਇਸ ਲਈ ਕਿਉਂਕਿ ਫਿਲਮ ਨੂੰ ਦੇਖਣ ਸਿਨੇਮਾਘਰਾਂ 'ਚ ਕੋਈ ਗਿਆ ਹੀ ਨਹੀਂ। ਹਾਲ ਵੀ ਪੂਰੀ ਤਰ੍ਹਾਂ ਖਾਲੀ ਪਾਏ ਗਏ। ਦੋ-ਚਾਰ ਵਿਅਕਤੀ ਜ਼ਰੂਰ ਫਿਲਮ ਦੇਖਣ ਗਏ ਸਨ ਪਰ ਮਾਹੌਲ ਦੇਖ ਕੇ ਉਨ੍ਹਾਂ ਦਾ ਵੀ ਮਨ ਬਦਲ ਗਿਆ ਤੇ ਫਿਲਮ ਵਿਚਾਲੇ ਹੀ ਛੱਡ ਕੇ ਭੱਜ ਗਏ। ਖੈਰ ਫਿਲਮ ਫੁੱਟਬਾਲ ਵਰਗੀ ਖੇਡ 'ਤੇ ਆਧਾਰਿਤ ਹੈ ਤੇ ਹੋ ਸਕਦਾ ਹੈ ਕਿ ਇਸ ਖੇਡ ਨੂੰ ਪਸੰਦ ਕਰਨ ਵਾਲੇ ਲੋਕਾਂ ਨੂੰ ਇਹ ਵਧੀਆ ਲੱਗੇ।
ਇਹ ਕੀ! ਰਿਤਿਕ-ਕੈਟਰੀਨਾ ਹਨ ਪਤੀ-ਪਤਨੀ?
NEXT STORY