ਮੁੰਬਈ- ਬਾਲੀਵੁੱਡ ਮਾਡਲ ਅਤੇ ਅਭਿਨੇਤਰੀ ਲੀਸਾ ਰੇ ਅੱਜ ਆਪਣਾ 43ਵਾਂ ਜਨਮਦਿਨ ਮਨ੍ਹਾ ਰਹੀ ਹੈ। ਲੀਸਾ ਦਾ ਜਨਮ 4 ਅਪ੍ਰੈਲ 1972 ਨੂੰ ਟੋਰੰਟੋ ਓਟਾਰੀਓ ਕੈਨੇਡਾ 'ਚ ਹੋਇਆ। 16 ਸਾਲ ਦੀ ਉਮਰ 'ਚ ਲੀਸਾ ਨੇ ਮਾਡਲਿੰਗ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਲੀਸਾ ਨੇ ਪਹਿਲੀ ਵਾਰ ਲੋਕਾਂ ਦਾ ਧਿਆਨ 'ਬਾਂਬੇ ਡਾਇੰਗ' ਦੀ ਇਕ ਐਡ ਨਾਲ ਖਿੱਚਿਆ ਸੀ। ਇਸ ਐਡ 'ਚ ਲੀਸਾ ਅਭਿਨੇਤਾ ਸ਼ਸ਼ੀ ਕਪੂਰ ਦੇ ਬੇਟੇ ਕਰਨ ਕਪੂਰ ਨਾਲ ਨਜ਼ਰ ਆਈ ਸੀ। ਕੁਝ ਸਮੇਂ ਬਾਅਦ ਉਹ 'ਗਲੈਡ ਰੈਗਸ' ਦੇ ਕਵਰ ਪੇਜ਼ 'ਤੇ ਲਾਲ ਰੰਗ ਦੇ ਸਵਿੱਮ ਸੂਟ 'ਚ ਦਿਖਾਈ ਦਿੱਤੀ ਸੀ। ਉਸ ਨੂੰ ਕਈ ਮੈਗਜ਼ੀਨ ਦੇ ਕਵਰ ਪੇਜ਼ 'ਤੇ ਜਗ੍ਹਾ ਦਿੱਤੀ ਗਈ ਹੈ।
ਲੀਸਾ ਨੇ ਲੰਬੇ ਸਮੇਂ ਤੱਕ ਮਾਡਲਿੰਗ ਕਰਨ ਤੋਂ ਬਾਅਦ ਐਕਟਿੰਗ 'ਚ ਆਪਣਾ ਕੈਰੀਅਰ ਬਣਾਉਣ ਦੀ ਸੋਚੀ। ਉਸ ਨੇ ਸਭ ਤੋਂ ਪਹਿਲਾਂ ਤਾਮਿਲ ਫਿਲਮ 'ਨੇਤਾਜੀ' 'ਚ ਕੰਮ ਕੀਤਾ। ਸਾਲ 2001 'ਚ ਉਸ ਨੇ ਬਾਲੀਵੁੱਡ ਫਿਲਮ 'ਕਸੂਰ' ਨਾਲ ਐਂਟਰੀ ਲਈ। ਇਸ ਤੋਂ ਬਾਅਦ ਲੀਸਾ ਨੇ ਦੀਪਾ ਮੇਹਤਾ ਦੀ ਫਿਲਮ 'ਵਾਟਰ' 'ਚ ਕੰਮ ਕੀਤਾ। ਉਸ ਨੇ ਕੈਨੇਡਾ, ਯੂਰਪ ਅਤੇ ਯੂ. ਐੱਸ. ਏ. ਦੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ।
ਮਨਚਲਾ ਬਣ 'ਧਰਮ ਸੰਕਟ' 'ਚ ਫੱਸੇ ਪਾਲੀਵੁੱਡ ਗਾਇਕ ਗਿੱਪੀ ਗਰੇਵਾਲ (ਦੇਖੋ ਤਸਵੀਰਾਂ)
NEXT STORY