ਨਵੀਂ ਦਿੱਲੀ- ਥ੍ਰੀ ਸਟਾਰ ਲੋਕਾਂ ਵਾਲੀ ਲਗਜ਼ਰੀ ਕਾਰ ਬਣਾਉਣ ਵਾਲੀ ਜਰਮਨੀ ਕੰਪਨੀ ਮਰਸਡੀਜ਼ ਬੈਂਜ਼ ਦੀ ਕਾਰਾਂ ਨੇ ਵਰਲਡ ਕਾਰ ਐਵਾਰਡ 2015 'ਚ ਧੂਮ ਮਚਾ ਕੇ ਰੱਖ ਦਿੱਤੀ। ਕੰਪਨੀ ਦੀਆਂ ਤਿੰਨ ਕਾਰਾਂ ਨੇ ਸਭ ਤੋਂ ਵੱਡੇ ਐਵਾਰਡ ਹਾਸਲ ਕਰਦੇ ਹੋਏ ਕਈ ਮੁਕਾਬਲੇਬਾਜ਼ਾਂ ਨੂੰ ਪਿਛੇ ਛੱਡ ਦਿੱਤਾ।
ਮਰਸਡੀਜ਼ ਬੈਂਜ਼ ਸੀ-ਕਲਾਸ ਵਰਲਡ ਕਾਰ ਆਫ ਦਿ ਇਯਰ
ਮਰਸਡੀਜ਼ ਦੀ ਸੀ-ਕਲਾਸ ਕਾਰ ਨੂੰ ਵਰਲਡ ਕਾਰ ਆਫ ਦਿ ਇਯਰ 2015 ਦਾ ਐਵਾਰਡ ਮਿਲਿਆ ਹੈ। ਇਸ ਕਾਰ ਨੇ ਇਹ ਐਵਾਰਡ ਵਾਕਸਵੈਗਨ ਪਸਾਤ ਤੇ ਨਿਊ ਫੋਰਡ ਮਸਤਾਂਗ ਨੂੰ ਪਿਛੇ ਛੱਡਦੇ ਹੋਏ ਹਾਸਲ ਕੀਤਾ ਹੈ।
ਮਰਸਡੀਜ਼ ਬੈਂਜ਼ ਐਸ-ਕਲਾਸ ਕੂਪੇ ਨੂੰ ਵੀ ਮਿਲਿਆ ਐਵਾਰਡ
ਕੰਪਨੀ ਦੀ ਐਸ-ਕਲਾਸ ਕੂਪੇ ਨੇ ਬੀ.ਐਮ.ਡਬਲਯੂ. ਆਈ8 ਤੇ ਰੇਂਜ ਰੋਵਰ ਆਟੋਬਾਇਓਗ੍ਰਾਫ ਬਲੈਕ ਨੂੰ ਪਿਛੇ ਛੱਡਦੇ ਹੋਏ ਲਗਜ਼ਰੀ ਕਾਰ 2015 ਐਵਾਰਡ ਹਾਸਲ ਕੀਤਾ।
ਮਰਸਡੀਜ਼ ਬੈਂਜ਼ ਏ.ਐਮ.ਜੀ. ਜੀ.ਟੀ. ਨੇ ਜੈਗੁਆਰ, ਬੀ.ਐਮ.ਡਬਲਯੂ. ਨੂੰ ਛੱਡਿਆ ਪਿਛੇ
ਮਰਸਡੀਜ਼ ਬੈਂਜ਼ ਏ.ਐਮ.ਜੀ. ਜੀ.ਟੀ. ਸਪੋਰਟਸ ਕਾਰ ਨੇ ਜੈਗੁਆਰ ਐਫ-ਟਾਈਪ ਆਰ ਕੂਪੇ ਤੇ ਬੀ.ਐਮ.ਡਬਲਯੂ. ਐਮ4/ਐਮ3 ਨੂੰ ਪਿਛੇ ਛੱਡਦੇ ਹੋਏ ਵਰਲਡ ਪਰਫਾਰਮੈਂਸ ਕਾਰ 2015 ਦਾ ਐਵਾਰਡ ਜਿਤੀਆ ਹੈ।
ਅਰਬਿੰਦੋ ਫਾਰਮਾ ਨੂੰ ਸਿਲਡੇਨਾਫਿਲ ਇੰਜੈਕਸ਼ਨ ਦੇ ਲਈ ਅਮਰੀਕੀ ਸਿਹਤ ਰੈਗੁਲੇਟਰੀ ਤੋਂ ਮਨਜ਼ੂਰੀ
NEXT STORY