ਦਸੂਹਾ, (ਝਾਵਰ)- ਥਾਣਾ ਦਸੂਹਾ ਦੇ ਕਸਬਾ ਘੋਗਰਾ ਦੀ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਦੇ ਏ. ਟੀ. ਐੱਮ. ਨੂੰ ਗੈਸ ਕਟਰ ਨਾਲ ਕੱਟ ਕੇ ਅਣਪਛਾਤੇ ਲੁਟੇਰੇ 5,00,100 ਰੁਪਏ ਲੈ ਕੇ ਫਰਾਰ ਹੋ ਗਏ। ਸੂਚਨਾ ਮਿਲਣ 'ਤੇ ਏੇ. ਐੱਸ. ਪੀ. ਧਰੁਵ ਦਹੀਆਂ, ਏ. ਐੱਸ. ਪੀ. ਮੁਕੇਰੀਆਂ ਨਾਨਕ ਸਿੰਘ, ਥਾਣਾ ਮੁਖੀ ਦਸੂਹਾ ਜੰਗਜੀਤ ਸਿੰਘ, ਥਾਣਾ ਮੁਖੀ ਮੁਕੇਰੀਆਂ ਜਗਦੀਸ਼ ਰਾਜ ਅੱਤਰੀ, ਥਾਣਾ ਮੁਖੀ ਗੜ੍ਹਦੀਵਾਲਾ ਸਤਿੰਦਰ ਚੱਢਾ ਤੇ ਹੋਰ ਪੁਲਸ ਅਧਿਕਾਰੀ ਪਹੁੰਚ ਗਏ। ਮੌਕੇ 'ਤੇ ਬੈਂਕ ਮੈਨੇਜਰ ਸੁਰਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਲਗਭਗ 9:39 ਵਜੇ ਸਫ਼ਾਈ ਕਰਮਚਾਰੀ ਬਲਦੇਵ ਕੌਰ ਜਦੋਂ ਸਫ਼ਾਈ ਕਰਨ ਆਈ ਤਾਂ ਉਸ ਨੇ ਬੈਂਕ ਦੇ ਬਾਹਰ 2 ਟੁੱਟੇ ਹੋਏ ਤਾਲੇ ਦੇਖੇ। ਇਸ ਦੀ ਸੂਚਨਾ ਬੈਂਕ ਮੈਨੇਜਰ ਨੂੰ ਦਿੱਤੀ ਗਈ, ਉਹ ਤੁਰੰਤ ਜਦੋਂ ਬੈਂਕ ਵਿਚ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਏ. ਟੀ. ਐੱਮ. ਦਾ ਸ਼ਟਰ ਥੱਲੇ ਡਿੱਗੀਆ ਹੋਇਆ ਹੈ। ਇਸ ਸਬੰਧੀ ਉਨ੍ਹਾਂ ਤੁਰੰਤ ਦਸੂਹਾ ਪੁਲਸ ਨੂੰ ਸੂਚਿਤ ਕੀਤਾ ਗਿਆ ਤੇ ਥਾਣਾ ਮੁਖੀ ਜੰਗਜੀਤ ਸਿੰਘ ਰੰਧਾਵਾ ਤੇ ਸਬ-ਇੰਸਪੈਕਟਰ ਕੁਲਵੰਤ ਸਿੰਘ ਦੀ ਹਾਜ਼ਰੀ ਵਿਚ ਸਟਰ ਖੋਲਿਆ ਗਿਆ ਤਾਂ ਪਾਇਆ ਗਿਆ ਕਿ ਏ. ਟੀ. ਐੱਮ. ਨੂੰ ਕਟਰ ਨਾਲ ਕੱਟਿਆ ਹੋਇਆ ਸੀ ਤੇ 5,00,100 ਰੁਪਏ ਲੁਟੇਰੇ ਲੈ ਕੇ ਫਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਜ਼ੋਨਲ ਸਕਿਓਰਿਟੀ ਅਫ਼ਸਰ ਸੰਦੀਪ ਸਿੰਘ ਘੁੰਮਣ ਵੀ ਮੌਕੇ 'ਤੇ ਪਹੁੰਚ ਗਏ ਜਿਨ੍ਹਾਂ ਨੇ ਦੱਸਿਆ ਕਿ ਏ. ਟੀ. ਐੱਮ. ਦੇ ਕੈਮਰਿਆਂ 'ਤੇ ਸਪਰੇਅ ਕਰ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਦਕਿ ਕੈਮਰੇ ਦੀ ਫੁਟੇਜ ਦੀ ਜਾਂਚ ਲਈ ਟੈਕਨੀਸ਼ੀਅਨ ਬੁਲਾਏ ਗਏ ਹਨ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਘਰ ਜਵਾਈ ਬਣਨ ਤੋਂ ਮਨ੍ਹਾ ਕਰਨ 'ਤੇ ਸਹੁਰੇ ਪਰਿਵਾਰ ਨੇ ਦਿੱਤੀ ਜਵਾਈ ਨੂੰ ਅਜਿਹੀ ਸਜ਼ਾ...!
NEXT STORY