ਮੁੰਬਈ- ਫਿਲਮ 'ਇਸ਼ਕ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਅਭਿਨੇਤਰੀ ਅਮਾਯਰਾ ਦਸਤੂਰ ਦੀ ਫਿਲਮ 'ਮਿਸਟਰ ਐਕਸ' ਅੱਜ ਰਿਲੀਜ਼ ਹੋ ਗਈ ਹੈ। ਫਿਲਮ 'ਚ ਅਮਾਯਰਾ ਦੇ ਹੀਰੋ ਦਾ ਕਿਰਦਾਰ ਇਮਰਾਨ ਹਾਸ਼ਮੀ ਨੇ ਨਿਭਾਇਆ ਹੈ। ਫਿਲਮ 'ਚ 21 ਸਾਲ ਦੀ ਅਮਾਯਰਾ ਆਪਣੀ ਉਮਰ ਤੋਂ 15 ਸਾਲ ਵੱਡੇ ਇਮਰਾਨ ਹਾਸ਼ਮੀ ਨਾਲ ਸਿਲਵਰ ਸਕ੍ਰੀਨ 'ਤੇ ਰੋਮਾਂਸ ਕਰਦੀ ਨਜ਼ਰ ਆਈ। ਅਮਾਯਰਾ ਦਾ ਜਨਮ 7 ਮਈ 1993 ਨੂੰ ਮੁੰਬਈ 'ਚ ਹੋਇਆ। ਉਸ ਨੇ 13 ਸਾਲ ਦੀ ਉਮਰ 'ਚ ਮਾਡਲਿੰਗ ਦੀ ਦੁਨੀਆ 'ਚ ਕਦਮ ਰੱਖਿਆ ਸੀ।
ਇਕ ਇੰਟਰਵਿਊ ਦੌਰਾਨ ਅਮਾਯਰਾ ਨੂੰ ਪੁੱਛਿਆ ਗਿਆ ਕਿ ਉਸ ਨੂੰ ਭੱਟ ਕੈਂਪ ਤੋਂ 'ਮਿਸਟਰ ਐਕਸ' ਦਾ ਆਫਰ ਕਿਵੇ ਮਿਲਿਆ? ਇਸ ਸਵਾਲ ਦੇ ਜਵਾਬ 'ਚ ਅਮਾਯਰਾ ਨੇ ਕਿਹਾ, ''ਮਿਲਿਆ ਨਹੀਂ ਮੈਂ ਅਪਰੋਚ ਕੀਤਾ ਹੈ। ਮੇਰੀ ਇਕ ਦੋਸਤ ਵਿਕਰਮ ਭੱਟ ਦੀ ਚੰਗੀ ਦੋਸਤ ਹੈ। ਇਕ ਦਿਨ ਮੈਨੂੰ ਉਸ ਕੋਲੋ ਹੀ ਪਤਾ ਲੱਗਾ ਕਿ ਮਹੇਸ਼ ਭੱਟ ਇਸ ਫਿਲਮ ਲਈ ਅਭਿਨੇਤਰੀ ਦੀ ਭਾਲ 'ਚ ਹਨ। ਫਿਰ ਮੈਂ ਇਸ ਤੋਂ ਬਾਅਦ ਉਨ੍ਹਾਂ ਨੂੰ ਮਿਲੀ। ਇਸ ਫਿਲਮ ਲਈ ਮੈਨੂੰ ਕਈ ਵਾਰ ਉਨ੍ਹਾਂ ਦੇ ਆਫਿਸ ਦੇ ਚੱਕਰ ਲਗਾਉਣੇ ਪਏ। ਆਡੀਸ਼ਨ ਦੇਣ ਤੋਂ ਬਾਅਦ ਮੈਨੂੰ ਸਿਲੈਕਟ ਕੀਤਾ ਗਿਆ।''
ਇਮਰਾਨ ਨਾਲ ਤਜ਼ਰਬੇ ਬਾਰੇ ਦੱਸਦੇ ਹੋਏ ਉਸ ਨੇ ਕਿਹਾ, ''ਮੈਂ ਇਮਰਾਨ ਦੀਆਂ ਫਿਲਮਾਂ ਨਹੀਂ ਦੇਖੀਆਂ ਪਰ ਉਨ੍ਹਾਂ ਬਾਰੇ ਸੁਣਿਆ ਬਹੁਤ ਹੈ। ਉਨ੍ਹਾਂ ਦੀ ਸੀਰੀਅਲ ਕਿਸਰ ਵਾਲੀ ਇਮੇਜ ਦੇ ਚਲਦਿਆਂ ਮੈਂ ਡਰ ਗਈ ਸੀ। ਇਸ ਦੇ ਲਈ ਫੈਮਿਲੀ ਨੂੰ ਵੀ ਮਨਾਉਣਾ ਸੀ। ਇਮਰਾਨ ਨਾਲ ਕੰਮ ਕਰਨ ਬਾਰੇ ਸੁਣ ਮੈਂ ਡਰ ਗਈ ਸੀ ਪਰ ਨਵੀਂ ਹੋਣ ਕਾਰਨ ਮੈਂ ਡਾਇਰੈਕਟਰ ਨਾਲ ਸਵਾਲ ਜਵਾਬ ਨਹੀਂ ਕਰ ਸਕਦੀ ਸੀ ਪਰ ਮੈਨੂੰ ਵਿਕਰਮ ਸਰ ਨੇ ਦੱਸਿਆ ਕਿ ਅਸੀਂ ਅਜਿਹੀ ਹੀ ਫਿਲਮ ਬਣਾ ਰਹੇ ਹਾਂ ਜੋ ਪਰਿਵਾਰ 'ਚ ਬੈਠ ਕੇ ਦੇਖੀ ਜਾ ਸਕਦੀ ਹੈ। ਵਿਕਰਮ ਸਰ ਦੀ ਗੱਲ ਸੁਣ ਕੇ ਮੈਨੂੰ ਲੱਗਿਆ ਕਿ ਇਹ ਮੇਰੇ ਲਈ ਵੱਡਾ ਮੌਕਾ ਹੈ। ਇਸ ਲਈ ਮੈਂ ਉਨ੍ਹਾਂ ਨਾਲ ਕੰਮ ਕੀਤਾ।'' ਫਿਲਹਾਲ ਦੋਹਾਂ ਦੀ ਆਫਸਕ੍ਰੀਨ ਕੈਮਿਸਟਰੀ ਕਾਫੀ ਵਧੀਆ ਹੈ ਪਰ ਦਰਸ਼ਕਾਂ ਨੂੰ ਇਨ੍ਹਾਂ ਦੀ ਜੋੜੀ ਕਿੰਨੀ ਪਸੰਦ ਆਵੇਗੀ ਇਹ ਤਾਂ ਸਮਾਂ ਹੀ ਦੱਸੇਗਾ।
ਸੈਲੇਨਾ ਦੀਆਂ ਇਨ੍ਹਾਂ ਬੋਲਡ ਅਦਾਵਾਂ ਦੇ ਤੁਸੀਂ ਵੀ ਬਣ ਜਾਓਗੇ ਦੀਵਾਨੇ (ਦੇਖੋ ਤਸਵੀਰਾਂ)
NEXT STORY