ਮੁੰਬਈ- ਅਦਾਕਾਰ ਮਨੋਜ ਵਾਜਪੇਈ ਨੂੰ ਵੀ ਫਿਲਮ ਨਿਰਮਾਣ ਵਾਲੇ ਕੀੜੇ ਨੇ ਵੱਢ ਲਿਆ ਹੈ। ਉਹ ਇਕ ਰੋਮਾਂਚਕ ਭਰਪੂਰ ਫਿਲਮ ਬਣਾ ਰਹੇ ਹਨ, ਜਿਸ 'ਚ ਉਸ ਦੇ ਨਾਲ ਅਦਾਕਾਰਾ ਤੱਬੂ ਵੀ ਹੋਵੇਗੀ। ਉਸ ਦਾ ਕਹਿਣਾ ਹੈ ਕਿ ਫਿਲਮ ਨਿਰਮਾਣ ਇਕ ਸਹਿਜ ਸਿਲਸਿਲਾ ਹੈ। ਮਨੋਜ ਨੇ ਕਿਹਾ ਹੈ ਕਿ ਮੇਰੇ ਖਿਆਲ ਨਾਲ 20 ਸਾਲਾਂ ਤੱਕ ਫਿਲਮਾਂ 'ਚ ਅਭਿਨੈ ਕਰਨ ਤੋਂ ਬਾਅਦ ਮੇਰੇ ਲਈ ਫਿਲਮ ਬਣਾਉਣਾ ਇਸ ਸਹਿਜ ਸਿਲਸਿਲਾ ਹੈ। ਮੈਂ ਆਪਣੇ ਪ੍ਰਡੋਕਸ਼ਨ ਦੀ ਪਹਿਲੀ ਫਿਲਮ ਦੇ ਬਾਰੇ 'ਚ ਜ਼ਿਆਦਾ ਨਹੀਂ ਦੱਸ ਸਕਦਾ, ਕਿਉਂਕਿ ਇਹ ਇਕ ਰੋਮਾਂਚਰ ਭਰਪੂਰ ਫਿਲਮ ਹੈ। ਮਨੋਜ ਲਈ ਫਿਲਮ ਪ੍ਰਡੋਕਸ਼ਨ ਬੈਨਰ ਦਾ ਨਾਂ ਮਨੋਜ ਵਾਜਪੇਈ ਪ੍ਰਡੋਕਸ਼ੰਸ ਪ੍ਰਾਈਵੇਟ ਲਿਮਟਿਡ ਹੈ। ਫਿਲਹਾਲ ਬੈਨਰ ਦੀ ਪਹਿਲੀ ਫਿਲਮ ਦਾ ਨਾਂ ਤੈਅ ਨਹੀਂ ਹੈ। ਇਸ ਦੇ ਨਿਰਦੇਸ਼ਨ ਦੀ ਵਾਗਡੋਰ ਨਵੇਂ ਨਿਰਦੇਸ਼ਕ ਮੁਕੁਲ ਅਭੈਯੰਕਰ ਸੰਭਾਲਣਗੇ।
....ਤਾਂ ਇਸ ਲਈ ਮਿਲੀ ਫਿਲਮ 'ਕੱਟੀ ਬੱਟੀ' ਦੀ ਟੀਮ ਨੂੰ ਛੁੱਟੀ (ਦੇਖੋ ਤਸਵੀਰਾਂ)
NEXT STORY