ਇਸਲਾਮਾਬਾਦ— ਅੱਤਵਾਦੀ ਸੰਗਠਨ ਲਸ਼ਕਰ-ਏ-ਤੌਇਬਾ ਦੇ ਮੁਖੀ ਹਾਫਿਜ਼ ਸਈਦ ਨੇ ਪਾਕਿਸਤਾਨ ਨੇ ਉਸ ਨਾਪਾਕ ਸੱਚ ਨੂੰ ਬਿਆਨ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਭਾਰਤ ਲਗਾਤਾਰ ਸਬੂਤਾਂ ਦੇ ਨਾਲ ਪਾਕਿਸਤਾਨ 'ਤੇ ਦੋਸ਼ ਲਗਾਉਂਦਾ ਰਿਹਾ ਹੈ। ਹਾਫਿਜ਼ ਸਈਦ ਨੇ ਮੁੰਬਈ 'ਤੇ ਹੋਏ 26/11 ਹਮਲਿਆਂ ਦਾ ਮਾਸਟਰਮਾਈਂਡ ਹੈ।
ਇਕ ਪਾਕਿਸਤਾਨੀ ਟੀ. ਵੀ. ਚੈਨਲ 24 ਨੂੰ ਦਿੱਤੇ ਇੰਟਰਵਿਊ ਵਿਚ ਹਾਫਿਜ਼ ਸਈਦ ਨੇ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਸਰਕਾਰ ਅਤੇ ਫੌਜ ਕਸ਼ਮੀਰ ਵਿਚ ਵੱਖਵਾਦੀਆਂ ਦੀ ਮਦਦ ਕਰ ਰਹੀ ਹੈ। ਹਾਫਿਜ਼ ਦੇ ਮੁਤਾਬਕ ਕਸ਼ਮੀਰ ਨੂੰ ਆਜ਼ਾਦ ਕਰਵਾਉਣ ਦੇ ਲਈ ਪਾਕਿਸਤਾਨ ਦੇ ਸਮਰਥਨ ਵਿਚ ਜੰਮੂ-ਕਸ਼ਮੀਰ ਦੇ ਨਾਅਰੇ ਲਗਾਉਣ ਵਾਲੇ ਵੱਖਵਾਦੀ ਨੇਤਾ ਮਸਰਤ ਆਲਮ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ।
ਹਾਫਿਜ਼ ਨੇ ਸ਼ੁੱਕਰਵਾਰ ਨੂੰ ਮਸਰਤ ਦੇ ਸਮਰਥਨ ਵਿਚ ਲਾਹੌਰ ਵਿਚ ਰੈਲੀ ਕੱਢੀ ਸੀ। ਰੈਲੀ ਵਿਚ ਹਾਫਿਜ਼ ਸਈਦ ਨੇ ਕਿਹਾ ਕਿ ਮਸਰਤ ਆਲਮ ਬਾਗੀ ਨਹੀਂ ਹੈ। ਉਸ ਨੇ ਕਿਹਾ ਕਿ ਅਸੀਂ ਪਾਕਿਸਤਾਨੀ ਕਸ਼ਮੀਰੀ ਭਰਾਵਾਂ ਦੇ ਲਈ ਕੁਰਬਾਨੀ ਦਿਆਂਗੇ ਕਿਉਂਕਿ ਕਸ਼ਮੀਰ ਦਾ ਦਿਲ ਪਾਕਿਸਤਾਨ ਨਾਲ ਜੁੜਿਆ ਹੈ।
ਮਸਰਤ 'ਤੇ ਲਗਾਈ ਕਾਨੂੰਨੀ ਧਾਰਾਵਾਂ ਦਾ ਜ਼ਿਕਰ ਕਰਦੇ ਹੋਏ ਹਾਫਿਜ਼ ਸਈਦ ਨੇ ਕਿਹਾ ਕਿ ਇਹ ਦੇਸ਼ਧ੍ਰੋਹ ਨਹੀਂ, ਆਜ਼ਾਦੀ ਦੀ ਲੜਾਈ ਹੈ। ਮਸਰਤ ਦੇ ਖਿਲਾਫ ਲਗਾਇਆ ਗਿਆ ਦੇਸ਼ਧ੍ਰੋਹ ਦਾ ਦੋਸ਼ ਪੂਰੇ ਪਾਕਿਸਤਾਨੀ ਅਵਾਮ ਦੇ ਖਿਲਾਫ ਲਗਾਇਆ ਗਿਆ ਹੈ। ਮਸਰਤ ਨੇ ਨਵੀਂ ਦਿੱਲੀ ਵਿਚ ਨਹੀਂ ਸਗੋਂ ਸ਼੍ਰੀਨਗਰ ਵਿਚ ਪਾਕਿਸਤਾਨੀ ਝੰਡਾ ਲਹਿਰਾਇਆ ਸੀ। ਸ਼੍ਰੀਨਗਰ ਜੰਮੂ-ਕਸ਼ਮੀਰ ਵਿਚ ਆਉਂਦਾ ਹੈ, ਜਿਸ ਨੂੰ ਸੰਯੁਕਤ ਰਾਸ਼ਟਰ ਰੈਜੂਲੇਸ਼ਨ ਵਿਚ ਵੀ ਵਿਵਾਦਤ ਖੇਤਰ ਮੰਨਿਆ ਗਿਆ ਹੈ।
ਭਾਰਤ ਲਈ ਖਤਰਾ ਪੈਦਾ ਕਰ ਰਿਹੈ ਚੀਨ!
NEXT STORY