ਜਲੰਧਰ (ਸ਼ੋਰੀ)-ਸ਼ਾਸਤਰੀ ਮਾਰਕੀਟ ਕੋਲ ਸਥਿਤ ਸਹਿਦੇਵ ਮਾਰਕੀਟ ਵਿਚ ਦੇਰ ਰਾਤ ਹੰਗਾਮਾ ਦੇਖਣ ਨੂੰ ਮਿਲਿਆ। ਲੋਕਾਂ ਦਾ ਦੋਸ਼ ਸੀ ਕਿ ਕਾਰ ਸਵਾਰ ਏ. ਐੱਸ. ਆਈ. ਰੇਸ਼ਮ ਸਿੰਘ ਜੋ ਕਿ ਥਾਣਾ ਨੰਬਰ-5 ਵਿਚ ਤਾਇਨਾਤ ਹੈ, ਉਸ ਨੇ ਸਕੂਟਰੀ ਸਵਾਰ ਤੇ ਸਾਈਕਲ ਸਵਾਰ ਨੂੰ ਟੱਕਰ ਮਾਰੀ ਅਤੇ ਬਾਅਦ ਵਿਚ ਉਨ੍ਹਾਂ ਨਾਲ ਵਿਵਾਦ ਕੀਤਾ।
ਲੋਕਾਂ ਨੇ ਏ. ਐੱਸ. ਆਈ. ਦੀ ਕਾਰ ਦੀ ਚਾਬੀ ਕੱਢ ਲਈ, ਜਿਸ ਤੋਂ ਬਾਅਦ ਰੇਸ਼ਮ ਸਿੰਘ ਨੂੰ ਰਿਕਸ਼ੇ 'ਤੇ ਸਵਾਰ ਹੋ ਕੇ ਥਾਣਾ ਨੰ. 5 ਪਹੁੰਚਣਾ ਪਿਆ। ਰੇਸ਼ਮ ਸਿੰਘ ਨੇ ਥਾਣਾ ਨੰ. 5 ਦੇ ਐੱਸ. ਐੱਚ. ਓ. ਸੁਖਬੀਰ ਸਿੰਘ ਨੂੰ ਪੂਰੀ ਗੱਲ ਦੱਸੀ ਤਾਂ ਐੱਸ. ਐੱਚ. ਓ. ਸੁਖਬੀਰ ਸਿੰਘ ਉਸ ਨੂੰ ਆਪਣੀ ਕਾਰ ਵਿਚ ਬਿਠਾ ਕੇ ਸਹਿਦੇਵ ਮਾਰਕੀਟ ਪਹੁੰਚੇ ਤਾਂ ਕਿ ਰੇਸ਼ਮ ਸਿੰਘ ਦੀ ਕਾਰ ਨੂੰ ਲੱਭਿਆ ਜਾਵੇ ਪਰ ਕਾਰ ਕਿਤੇ ਨਹੀਂ ਮਿਲੀ।
ਬੈਂਸ ਭਰਾਵਾਂ ਦੀ ਗ੍ਰਿਫਤਾਰੀ 'ਤੇ ਬੋਲੇ ਖਹਿਰਾ...
NEXT STORY