ਮੁੰਬਈ- ਬਾਲੀਵੁੱਡ 'ਚ ਆਪਣੇ ਸੰਜੀਦਾ ਅਭਿਨੈ ਲਈ ਮਸ਼ਹੂਰ ਅਭਿਨੇਤਰੀ ਤੱਬੂ ਫਿਲਮ 'ਰਾਮ-ਲਖਨ' ਦੇ ਸੀਕੁਅਲ 'ਚ ਮਾਂ ਦੀ ਭੂਮਿਕਾ ਨਿਭਾਉਣ ਲਈ ਤਿਆਰ ਨਹੀਂ ਹੈ। ਮਸ਼ਹੂਰ ਫਿਲਮਕਾਰ ਕਰਨ ਜੌਹਰ ਸੁਭਾਸ਼ ਘਈ ਦੀ ਸੁਪਰਹਿੱਟ ਫਿਲਮ 'ਰਾਮ-ਲਖਨ' ਦਾ ਸੀਕੁਅਲ ਬਣਾ ਰਹੇ ਹਨ। ਇਸ ਫਿਲਮ ਦੇ ਸੀਕੁਅਲ ਦੀ ਸਟਾਰ ਕਾਸਟ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਬਾਲੀਵੁੱਡ 'ਚ ਚਰਚਾ ਚੱਲ ਰਹੀ ਹੈ। ਫਿਲਮ ਦੇ ਨਿਰਦੇਸ਼ਕ ਰੋਹਿਤ ਸ਼ੈੱਟੀ ਇਨ੍ਹੀਂ ਦਿਨੀਂ ਦਿਲਵਾਲੇ' ਦੀ ਸ਼ੂਟਿੰਗ 'ਚ ਰੁੱਝੇ ਹਨ ਅਤੇ ਉਸ ਤੋਂ ਬਾਅਦ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। ਰਾਮ ਅਤੇ ਲਖਨ ਲਈ ਕਈ ਅਭਿਨੇਤਾਵਾਂ ਦੇ ਨਾਂ ਚਰਚਾ 'ਚ ਆ ਚੁੱਕੇ ਹਨ ਜਿਨ੍ਹਾਂ 'ਚ ਅਰਜੁਨ ਕਪੂਰ, ਰਣਬੀਰ ਕਪੂਰ ਅਤੇ ਰਣਵੀਰ ਸਿੰਘ ਦੇ ਨਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ 'ਰਾਮ-ਲਖਨ' 'ਚ ਮਾਂ ਦਾ ਕਿਰਦਾਰ ਵੀ ਬੇਹੱਦ ਮਹੱਤਵਪੂਰਨ ਹੈ। ਸੁਭਾਸ਼ ਘਈ ਦੀ ਫਿਲਮ 'ਰਾਮ-ਲਖਨ 'ਚ ਰਾਖੀ ਗੁਲਜ਼ਾਰ ਨੇ ਇਹ ਭੂਮਿਕਾ ਅਦਾ ਕੀਤੀ ਸੀ। ਰੋਹਿਤ ਇਸ ਫਿਲਮ ਲਈ ਤੱਬੂ ਨੂੰ ਲੈਣਾ ਚਾਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਰੋਲ ਤੱਬੂ ਨੂੰ ਆਫਰ ਕੀਤਾ ਗਿਆ ਹੈ ਪਰ ਕੈਰੀਅਰ ਦੇ ਇਸ ਮੋੜ 'ਤੇ ਮਾਂ ਦੇ ਕਿਰਦਾਰ ਅਦਾ ਕਰਨ ਲਈ ਉਹ ਤਿਆਰ ਨਹੀਂ ਹੈ ਇਸ ਲਈ ਉਸ ਨੇ ਹੁਣ ਤੱਕ ਹਾਂ ਨਹੀਂ ਕੀਤੀ ਹੈ।
ਜ਼ਿਕਰਯੋਗ ਹੈ ਕਿ ਫਿਲਮ 'ਹੈਦਰ' 'ਚ ਤੱਬੂ ਨੇ ਸ਼ਾਹਿਦ ਕਪੂਰ ਦੀ ਮÎਾਂ ਦਾ ਰੋਲ ਅਦਾ ਕੀਤਾ ਸੀ ਪਰ ਫਿਲਮ 'ਚ ਤੱਬੂ ਦਾ ਕਿਰਦਾਰ ਬੇਹੱਦ ਮਹੱਤਵਪੂਰਨ ਸੀ। ਇਸ ਦੇ ਨਾਲ ਹੀ ਵਿਸ਼ਾਲ ਭਾਰਦਵਾਜ ਨਾਲ ਉਸ ਦੇ ਸੰਬੰਧ ਚੰਗੇ ਹਨ ਇਸ ਲਈ ਉਸ ਨੇ ਹਾਂ ਕੀਤੀ ਸੀ।
ਆਰਮਜ਼ ਐਕਟ ਕੇਸ: ਸਲਮਾਨ ਨੇ ਆਪਣੇ ਬਚਾਅ 'ਚ ਕਿਹਾ ਕੁਝ ਅਜਿਹਾ.....(ਦੇਖੋ ਤਸਵੀਰਾਂ)
NEXT STORY