ਨਵੀਂ ਦਿੱਲੀ- ਮੰਨੇ-ਪ੍ਰਮੰਨੇ ਅਭਿਨੇਤਾ ਮੁਕੇਸ਼ ਖੰਨਾ ਨੂੰ ਭਾਰਤੀ ਬਾਲ ਫਿਲਮ ਸੁਸਾਇਟੀ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਪ੍ਰਸਿੱਧ ਭਾਰਤੀ ਸੁਪਰਹੀਰੋ ਟੀ. ਵੀ. ਸੀਰੀਜ਼ ਸ਼ਕਤੀਮਾਨ 'ਚ ਮੁੱਖ ਭੂਮਿਕਾ ਨਿਭਾਅ ਕੇ 56 ਸਾਲ ਦੇ ਖੰਨਾ ਨੇ ਬੱਚਿਆਂ ਦੇ ਦਿਲਾਂ 'ਚ ਆਪਣੀ ਖਾਸ ਜਗ੍ਹਾ ਬਣਾਈ ਸੀ। ਖੰਨਾ ਨੇ ਅਭਿਨੇਤਾ-ਨਿਰਦੇਸ਼ਕ ਅਮੋਲ ਗੁਪਤੇ ਦੀ ਜਗ੍ਹਾ ਲਈ ਹੈ। ਗੁਪਤੇ ਨੇ ਜੂਨ 2014 'ਚ ਸੁਸਾਇਟੀ ਦੇ ਮੁਖੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ।
ਸੁਸਾਇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਰਵਨ ਕੁਮਾਰ ਨੇ ਦੱਸਿਆ ਕਿ ਮੁਕੇਸ਼ ਖੰਨਾ ਨੂੰ ਇਸ ਸੁਸਾਇਟੀ ਦਾ ਮੁਖੀ ਬਣਾਇਆ ਗਿਆ ਹੈ। ਕਈ ਲੋਕਾਂ ਦੇ ਨਾਂ 'ਤੇ ਵਿਚਾਰ ਹੋਇਆ ਪਰ ਅਖੀਰ 'ਚ ਉਨ੍ਹਾਂ ਨੂੰ ਜ਼ਿੰਮੇਵਾਰੀ ਦੇਣ ਦਾ ਫੈਸਲਾ ਕੀਤਾ ਗਿਆ। ਕੁਮਾਰ ਨੇ ਕਿਹਾ ਕਿ ਇਕ ਪ੍ਰਸਿੱਧ ਬਾਲ ਪ੍ਰੋਗਰਾਮ ਸ਼ਕਤੀਮਾਨ 'ਚ ਕੰਮ ਕਰਨ ਨਾਲ ਉਨ੍ਹਾਂ ਦੀ ਕਾਫੀ ਚੰਗੀ ਇਮੇਜ ਹੈ। ਬੱਚਿਆਂ ਨੇ ਇਸ ਪ੍ਰੋਗਰਾਮ ਨੂੰ ਕਾਫੀ ਪਸੰਦ ਕੀਤਾ ਸੀ।
ਆਪਣੇ ਹੌਟ ਫਿੱਗਰ ਦੀ ਕੁਝ ਇਸ ਤਰ੍ਹਾਂ ਵਰਤੋਂ ਕਰਦੀ ਹੈ ਕੇਲੀ (ਦੇਖੋ ਤਸਵੀਰਾਂ)
NEXT STORY