ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਡਾਇਰੈਕਟਰ, ਪ੍ਰੋਡਿਊਸਰ ਏਕਤਾ ਕਪੂਰ ਦਾ ਸੀਰੀਅਲ 'ਮੇਰੀ ਆਸ਼ਿਕੀ ਤੁਮ ਸੇ ਹੈ' 'ਚ ਇਸ਼ਾਨੀ ਦਾ ਕਿਰਦਾਰ ਨਿਭਾਉਣ ਵਾਲੀ ਰਾਧਿਕਾ ਮਦਾਨ ਮਸ਼ਹੂਰ ਹੋ ਗਈ ਹੈ। ਡਾਂਸ ਅਕੈਡਮੀ 'ਚ ਡਾਂਸ ਦੀ ਅਧਿਆਪਿਕਾ ਰਹੀ ਰਾਧਿਕਾ ਨੂੰ ਏਕਤਾ ਕਪੂਰ ਨੇ ਇਸ਼ਾਨੀ ਦੇ ਕਿਰਦਾਰ ਲਈ ਚੁਣਿਆ ਅਤੇ ਦੇਖਦੇ ਹੀ ਦੇਖਦੇ ਇਹ ਹਰ ਘਰ 'ਚ ਮਸ਼ਹੂਰ ਹੋ ਗਈ। 20 ਸਾਲ ਦੀ ਰਾਧਿਕਾ ਦਾ ਸ਼ੈੱਡਿਊਲ ਬਹੁਤ ਹੀ ਰੁੱਝਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਉਹ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਨ 'ਚ ਪਿੱਛੇ ਨਹੀਂ ਹੈ। ਉਹ ਸ਼ੂਟਿੰਗ 'ਚੋਂ ਸਮਾਂ ਕੱਢ ਕੇ ਛੁੱਟੀ ਦਾ ਆਨੰਦ ਮਾਨਦੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਹੌਟ ਲੁੱਕ 'ਚ ਨਜ਼ਰ ਆ ਰਹੀ ਹੈ।
ਅਨੁਸ਼ਕਾ ਨੇ ਕਰ ਦਿੱਤਾ ਵਿਰਾਟ ਲਈ ਪਿਆਰ ਦਾ ਇਜ਼ਹਾਰ (ਦੇਖੋ ਤਸਵੀਰਾਂ)
NEXT STORY