ਮੁੰਬਈ- ਸੰਨੀ ਲਿਓਨ ਤੇ ਰਾਮ ਕਪੂਰ ਦੀ ਫਿਲਮ ਕੁਛ ਕੁਛ ਲੋਚਾ ਹੈ ਅੱਜ ਰਿਲੀਜ਼ ਹੋ ਚੁੱਕੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੰਨੀ ਲਿਓਨ ਦੀਆਂ ਫਿਲਮਾਂ ਐਡਲਟ ਹੋਣ ਜਾਂ ਨੌਨ ਅਡਲਟ, ਦਰਸ਼ਕਾਂ ਨੂੰ ਨਾ ਤਾਂ ਐਕਟਿੰਗ ਨਸੀਬ ਹੁੰਦੀ ਹੈ ਤੇ ਨਾ ਹੀ ਚੰਗੀ ਕਹਾਣੀ। ਅਜਿਹੇ 'ਚ ਅਸੀਂ ਤੁਹਾਡੇ ਸਾਹਮਣੇ ਬੀਤੇ ਦਿਨਾਂ 'ਚ ਬਣੀਆਂ ਕੁਝ ਐਡਲਟ ਫਿਲਮਾਂ ਦੀ ਲਿਸਟ ਪੇਸ਼ ਕਰਨ ਰਹੇ ਹਾਂ, ਜਿਹੜੀ ਤੁਹਾਨੂੰ ਜ਼ਰੂਰ ਦੇਖਣੀ ਚਾਹੀਦੀ ਹੈ।
ਹੰਟਰ
ਹਾਲ ਹੀ 'ਚ ਰਿਲੀਜ਼ੀ ਹੋਈ ਇਰਾਟਿਕ ਫਿਲਮ ਹੰਟਰ ਨੇ ਧਮਾਲ ਮਚਾ ਦਿੱਤਾ। ਬਾਕਸ ਆਫਿਸ 'ਤੇ ਫਿਲਮ ਦਾ ਭਾਵੇਂ ਜਿਸ ਤਰ੍ਹਾਂ ਦਾ ਮਰਜ਼ੀ ਪ੍ਰਦਰਸ਼ਨ ਰਿਹਾ ਹੋਵੇ ਪਰ ਦਰਸ਼ਕਾਂ ਲਈ ਇਹ ਫਿਲਮ ਇਕ ਤਾਜ਼ਗੀ ਭਰਿਆ ਅਹਿਸਾਸ ਸੀ।
ਮਸਤਾਨ
ਮਸਤਾਨ ਇਕ ਅਜਿਹੇ ਬਦਨਾਮ ਲੇਖਕ ਦੀ ਕਹਾਣੀ ਹੈ, ਜਿਸ ਦੀਆਂ ਕਹਾਣੀਆਂ ਨੇ ਇਨਸਾਨੀ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਤੋਂ ਬਾਅਦ ਵੀ ਨਹੀਂ ਛੱਡਿਆ ਪਰ ਫਿਲਮ 'ਚ ਨਿਰਦੇਸ਼ਕ ਨੇ ਬੜੀ ਖੂਬਸੂਰਤੀ ਨਾਲ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਮਸਤਾਨ ਸਬੰਧੀ ਸਮਾਜ ਵਿਚ ਫੈਲੀਆਂ ਸਾਰੀਆਂ ਗੱਲਾਂ ਗਲਤ ਹਨ।
ਬੀ. ਏ. ਪਾਸ
ਬੀ. ਏ. ਪਾਸ ਜਿਸਮਾਨੀ ਭੁੱਖ ਦੀ ਚਾਹਤ ਨੂੰ ਪਰਦੇ 'ਤੇ ਦਰਸਾਉਣ ਵਾਲੀ ਫਿਲਮ ਹੈ। ਇਸ 'ਚ ਅਮੀਰ ਆਂਟੀਆਂ ਨਾਲ ਜੁੜੀਆਂ ਉਹ ਸਾਰੀਆਂ ਗੱਲਾਂ ਦਿਖਾਈਆਂ ਗਈਆਂ ਹਨ, ਜਿਸ ਦੇ ਬਾਰੇ ਲੋਕ ਚੋਰੀ ਛਿਪੇ ਗੱਲ ਕਰਦੇ ਹਨ।
ਦੇਵ ਡੀ
ਅਨੁਰਾਗ ਕਸ਼ਯਪ ਆਪਣੀ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਹਨ। ਦੇਵ ਡੀ ਉਨ੍ਹਾਂ ਦੇ ਕਰੀਅਰ ਦੀ 5ਵੀਂ ਫਿਲ ਸੀ ਤੇ ਇਸ ਫਿਲਮ ਨੇ ਇਕ ਵੱਖਰਾ ਮੁਕਾਮ ਹਾਸਲ ਕਰਵਾਇਆ।
ਪਿਓ ਤੇ ਬੇਟੀ ਦੀ ਰਿਸ਼ਤਿਆਂ 'ਤੇ ਆਧਾਰਿਤ ਹੈ 'ਪੀਕੂ'
NEXT STORY