ਮੁੰਬਈ- ਟੀਵੀ ਦੀ ਦੁਨੀਆ ਦੇ ਨਾਲ-ਨਾਲ ਬਾਲੀਵੁੱਡ 'ਚ ਕਦਮ ਰੱਖ ਚੁੱਕੇ ਅਭਿਨੇਤਾ ਰਾਮ ਕਪੂਰ ਦੀ ਫਿਲਮ 'ਕੁਛ-ਕੁਛ ਲੋਚਾ ਹੈ' ਸਿਨੇਮਾ ਘਰਾਂ 'ਚ ਰਿਲੀਜ਼ ਹੋ ਗਈ ਹੈ। ਫਿਲਮ 'ਚ ਰਾਮ ਕਪੂਰ ਨੇ ਇਕ ਵਿਆਹੁਤਾ ਸ਼ਖਸ ਦੀ ਭੂਮਿਕਾ ਅਦਾ ਕੀਤੀ ਹੈ ਜੋ ਕਿ ਅਭਿਨੇਤਰੀ ਸ਼ਨਾਇਆ ਯਾਨੀ ਸੰਨੀ ਲਿਓਨ ਨਾਲ ਪਿਆਰ ਕਰਨ ਲੱਗ ਜਾਂਦੇ ਹਨ ਅਤੇ ਇਸ ਦੇ ਲਈ ਉਹ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ।
ਤੁਹਾਨੂੰ ਦੱਸ ਦਈਏ ਰਾਮਕਪੂਰ ਰੀਅਲ ਲਾਈਫ 'ਚ ਵੀ ਵਿਆਹੁਤਾ ਹਨ ਅਤੇ ਆਪਣੀ ਪਤਨੀ ਗੌਤਮੀ ਕਪੂਰ ਨਾਲ ਬਹੁਤ ਹੀ ਪਿਆਰ ਕਰਦੇ ਹਨ। ਗੌਤਮੀ ਪੇਸ਼ੇ 'ਚ ਟੀਵੀ ਅਭਿਨੇਤਰੀ ਹੈ। ਦੋਹਾਂ ਦੀ ਮੁਲਾਕਾਤ ਉਦੋਂ ਹੋਈ ਸੀ ਜਦੋਂ ਉਹ ਸਾਲ 2000 ਤੋਂ 2002 ਵਿਚ ਪ੍ਰਸਾਰਿਤ ਹੋਏ ਸੀਰੀਅਲ 'ਘਰ ਏਕ ਮੰਦਰ' 'ਚ ਕੰਮ ਕਰ ਰਰੇ ਸਨ। ਇਹ ਸੀਰੀਅਲ ਤਾਂ ਬੰਦ ਹੋ ਗਿਆ ਪਰ ਦੋਹਾਂ ਦਾ ਆਨ ਸਕ੍ਰੀਨ ਪਿਆਰ ਰੀਅਲ ਲਾਈਫ 'ਚ ਬਦਲ ਗਿਆ। ਇਨ੍ਹਾਂ ਦੋਹਾਂ ਨੇ ਸਾਲ 2003 'ਚ ਪਿਆਰ ਵਾਲੇ ਦਿਨ ਯਾਨੀ 14 ਫਰਵਰੀ ਨੂੰ ਵਿਆਹ ਕਰ ਲਿਆ ਸੀ।
ਰਾਮ 1997 ਤੋਂ ਟੀਵੀ ਇੰਡਸਟਰੀ 'ਚ ਬਤੌਰ ਅਭਿਨੇਤਾ ਵਜੋਂ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਪਹਿਲਾ ਸਫਲ ਬ੍ਰੇਕ ਅਤੇ ਲੋਕਪ੍ਰਸਿੱਧੀ ਸਾਲ 2000 'ਚ ਆਏ ਸੀਰੀਅਲ 'ਘਰ ਏਕ ਮੰਦਰ' ਨਾਲ ਮਿਲੀ। ਉਨ੍ਹਾਂ ਨੇ 'ਕਸਮ ਸੇ','ਕਿਉਂਕਿ ਸਾਸ ਭੀ ਕਭੀ ਬਹੂ ਥੀ' ਅਤੇ 'ਬੜੇ ਅੱਛੇ ਲਗਤੇ ਹੈ' ਵਰਗੇ ਮਸ਼ਹੂਰ ਸੀਰੀਅਲਸ 'ਚ ਕੰਮ ਕੀਤਾ ਹੈ। ਰਾਮ ਕਪੂਰ ਨੇ ਬਾਲੀਵੁੱਡ 'ਚ 'ਹਮਸ਼ਕਲਸ', 'ਸ਼ਾਦੀ ਕੇ ਸਾਈਡ ਇਫੈਕਟ', 'ਸਟੂਡੈਂਟ ਆਫ ਦਿ ਈਅਰ' ਆਦਿ ਫਿਲਮਾਂ 'ਚ ਕੰਮ ਕੀਤਾ ਹੈ। ਰਾਮ ਕਪੂਰ ਦੇ ਬੱਚਿਆਂ ਦੇ ਪਿਤਾ ਹਨ। ਇਨ੍ਹਾਂ 'ਚ ਇਕ ਬੇਟੀ ਸਿਆ ਅਤੇ ਬੇਟਾ ਅਕਸ ਹੈ।
OMG! ਆਪਣੇ ਹੀ ਡਿਜ਼ਾਈਨਰ ਦਾ ਨਾਂ ਭੁੱਲ ਗਈ ਅਨੁਸ਼ਕਾ
NEXT STORY