ਮੁੰਬਈ- ਬਾਕਸ ਆਫਿਸ 'ਤੇ ਫਿਲਮ 'ਕੁਛ ਕੁਛ ਲੋਚਾ ਹੈ' ਦੇ ਬੇ-ਅਸਰ ਰਹਿਣ ਤੋਂ ਲੱਗਦਾ ਹੈ ਕਿ ਪੋਰਨ ਇੰਡਸਟਰੀ ਤੋਂ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਸੰਨੀ ਲਿਓਨ ਦਾ ਹੌਟ ਅੰਦਾਜ਼ ਦਰਸ਼ਕਾਂ ਨੂੰ ਨਹੀਂ ਛੂਹ ਪਾਇਆ। ਰਿਲੀਜ਼ ਤੋਂ ਪਹਿਲੇ ਦਿਨ ਫਿਲਮ 'ਕੁਝ ਕੁਝ ਲੋਚਾ ਹੈ' ਫਿਲਮ ਦੀ ਸ਼ੁਰੂਆਤ ਕਾਫੀ ਖਰਾਬ ਰਹੀ। ਬਾਕਸ ਆਫਿਸ 'ਤੇ ਇਹ ਫਿਲਮ ਸ਼ੁੱਕਰਵਾਰ ਨੂੰ ਸਿਰਫ 75 ਲੱਖ ਰੁਪਏ ਦੀ ਹੀ ਕਮਾਈ ਕਰ ਪਾਈ ਹੈ। ਇਸ ਫਿਲਮ 'ਚ ਸੰਨੀ ਦੇ ਨਾਲ ਲੀਡ ਰੋਲ 'ਚ ਅਦਾਕਾਰ ਰਾਮ ਕਪੂਰ ਹਨ। ਪਹਿਲਾਂ ਤੋਂ ਹੀ ਸ਼ੱਕ ਜਤਾਇਆ ਸੀ ਕਿ ਇਹ ਫਿਲਮ ਬਾਕਸ ਆਫਿਸ 'ਤੇ ਪਿਟ ਸਕਦੀ ਹੈ ਕਿਉਂਕਿ ਇਸ ਫਿਲਮ ਦੇ ਨਾਲ ਹੀ 'ਪੀਕੂ' ਫਿਲਮ ਰਿਲੀਜ਼ ਹੋਈ ਹੈ, ਜੋ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰ ਰਹੀ ਹੈ ਅਤੇ ਸਮੀਖਿਆ ਨੇ ਵੀ ਇਸ ਨੂੰ ਚੰਗੀ ਰੇਟਿੰਗ ਦਿੱਤੀ ਹੈ।
ਤਸਵੀਰਾਂ 'ਚ ਦੇਖੋ ਹੌਟ ਮੌਮਸ ਨੂੰ, ਜਿਨ੍ਹਾਂ ਦੇ ਹਨ ਪੂਰੇ ਬਾਲੀਵੁੱਡ 'ਚ ਚਰਚੇ
NEXT STORY