ਮੁੰਬਈ- ਬਾਲੀਵੁੱਡ ਅਭਿਨੇਤੀ ਲੀਜ਼ਾ ਰੇ ਫਿਲਮ 'ਇਸ਼ਕ ਫਾਰ ਐਵਰ' 'ਚ ਖੁਫੀਆ ਏਜੰਟ ਦਾ ਕਿਰਦਾਰ ਅਦਾ ਕਰ ਰਹੀ ਹੈ। ਇਸ ਫਿਲਮ 'ਚ ਲੀਜ਼ਾ ਖਤਰਨਾਕ ਸਟੰਟ ਕਰਦੀ ਨਜ਼ਰ ਆਵੇਗੀ, ਜਿਸ ਦੇ ਲਈ ਉਹ ਕਾਫੀ ਮਿਹਨਤ ਵੀ ਕਰ ਰਹੀ ਹੈ। ਲੀਜ਼ਾ ਨੇ ਗ੍ਰੈਂਡਮਾਸਟਰ ਸ਼ਿਫੂਜੀ ਤੋਂ ਲੱਗਭਗ ਸਾਰੀ ਟ੍ਰੈਨਿੰਗ ਲਈ ਹੈ। ਲੀਜ਼ਾ ਇਹ ਯਨੀਕੀ ਕਰਨਾ ਚਾਹੁੰਦੀ ਹੈ ਕਿ ਉਸ ਦੀ ਇਹ ਵਾਪਸੀ ਪ੍ਰਸ਼ੰਸਕਾਂ ਲਈ ਕਿਸੇ ਤੋਹਫੇ ਤੋਂ ਘੱਟ ਨਾ ਹੋਵੇ। ਲੀਜ਼ਾ ਨੇ ਇਕ ਬਿਆਨ 'ਚ ਕਿਹਾ, ''ਮੈਂ ਪਰਦੇ 'ਤੇ ਇਕ ਐਕਸ਼ਨ ਨਾਲ ਭਰਪੂਰ ਕਿਰਦਾਰ ਅਦਾ ਕਰਕੇ ਬਹੁਤ ਹੀ ਉਤਸ਼ਾਹਤ ਹਾਂ। ਮਾਸਟਰ ਸ਼ਿਫੂਜੀ ਨਾਲ ਟ੍ਰੈਨਿੰਗ ਸਿਰਫ ਸਰੀਰਕ ਹੀ ਨਹੀਂ ਸਗੋਂ ਮਾਨਸਿਕ ਪੱਧਰ 'ਤੇ ਵੀ ਆਤਮ ਵਿਸ਼ਵਾਸ ਨੂੰ ਵਧਾਉਣ ਵਾਲੀ ਵੀ ਰਹੀ।'' ਤੁਹਾਨੂੰ ਦੱਸ ਦਈਏ ਇਸ ਫਿਲਮ ਦਾ ਨਿਰਮਾਣ ਅਜੇ ਸ਼ਾਹ, ਹੈਰੀ ਗਾਂਧੀ ਅਤੇ ਸ਼ੱਬੀਰ ਬਾਕਸਵਾਲਾ ਨੇ ਕੀਤਾ ਹੈ ਜਦੋਂ ਕਿ ਇਸ ਦਾ ਨਿਰਦੇਸ਼ਨ ਸੰਜੇ ਦਾਇਮਾ ਨੇ ਕੀਤਾ ਹੈ। ਇਹ ਫਿਲਮ ਨਵੰਬਰ 'ਚ ਰਿਲੀਜ਼ ਹੋਵੇਗੀ।
ਬੇਸ਼ਰਮ ਅਦਾਕਾਰਾ ਨੇ ਸਰੀਰ 'ਤੇ ਇਕ ਵੀ ਕੱਪੜਾ ਨਹੀਂ ਪਾਇਆ, ਪੇਂਟ ਲਗਾ ਆ ਗਈ ਕੈਮਰੇ ਸਾਹਮਣੇ (ਦੇਖੋ ਤਸਵੀਰਾਂ)
NEXT STORY