ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜ਼ਰੀਨ ਖਾਨ ਅੱਜ ਯਾਨੀ ਵੀਰਵਾਰ ਨੂੰ 28 ਸਾਲ ਦੀ ਹੋ ਗਈ ਹੈ। 14 ਮਈ 1987 ਨੂੰ ਮੁੰਬਈ 'ਚ ਪੈਦਾ ਹੋਈ ਜ਼ਰੀਨ ਨੇ ਸ਼ੁਰੂਆਤੀ ਦੌਰ 'ਚ ਬਤੌਰ ਮਾਡਲ ਕੰਮ ਕੀਤਾ ਸੀ।
ਬਤੌਰ ਅਦਾਕਾਰਾ ਜ਼ਰੀਨ ਖਾਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2009 'ਚ ਰਿਲੀਜ਼ ਹੋਈ ਫਿਲਮ 'ਵੀਰ' ਨਾਲ ਕੀਤੀ ਸੀ। ਇਸ ਫਿਲਮ 'ਚ ਜ਼ਰੀਨ ਖਾਨ ਨੇ ਸਲਮਾਨ ਖਾਨ ਦੇ ਆਪੋਜ਼ਿਟ ਕੰਮ ਕੀਤਾ ਪਰ ਇਹ ਫਿਲਮ ਟਿਕਟ ਖਿੜਕੀ 'ਤੇ ਕੋਈ ਖਾਸ ਕਮਾਲ ਨਾ ਦਿਖਾ ਪਾਈ। ਸਾਲ 2011 'ਚ ਰਿਲੀਜ਼ ਹੋਈ ਫਿਲਮ 'ਰੈੱਡੀ' 'ਚ ਜ਼ਰੀਨ ਖਾਨ ਨੂੰ ਇਕ ਆਈਟਮ ਨੰਬਰ 'ਚ ਕੰਮ ਕਰਨ ਦਾ ਮੌਕਾ ਮਿਲਿਆ ਸੀ। ਇਸ ਗਾਣੇ 'ਚ ਜ਼ਰੀਨ ਖਾਨ ਨੇ ਸਲਮਾਨ ਖਾਨ ਦੇ ਨਾਲ ਕੰਮ ਕੀਤਾ ਜੋ ਸੁਪਰਹਿੱਟ ਸਾਬਿਤ ਹੋਇਆ। ਸਾਲ 2012 'ਚ ਰਿਲੀਜ਼ ਹੋਈ ਫਿਲਮ 'ਹਾਊਸਫੁਲ 2' ਜ਼ਰੀਨ ਦੇ ਕੈਰੀਅਰ ਦੀ ਇਕ ਹੋਰ ਹਿਟ ਫਿਲਮ ਸਾਬਤ ਹੋਈ। ਜ਼ਰੀਨ ਖਾਨ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਤਾਮਿਲ, ਅਤੇ ਪੰਜਾਬੀ ਫਿਲਮਾਂ 'ਚ ਵੀ ਅਭਿਨੈ ਕੀਤਾ ਹੈ। ਮਸ਼ਹੂਰ ਨਿਰਦੇਸ਼ਕ ਰੈਮੋ ਡਿਸੂਜ਼ਾ ਇਨ੍ਹੀਂ ਦਿਨੀਂ ਜ਼ਰੀਨ ਖਾਨ ਅਤੇ ਰਾਜੀਵ ਖੰਡੇਵਾਲ ਨੂੰ ਲੈ ਕੇ ਇਕ ਥ੍ਰੀਲਰ ਫਿਲਮ 'ਅਮਰ ਮਸਟ ਡਰਾਈ' ਬਣਾ ਰਹੇ ਹਨ। ਰੈਮੋ ਦੀ ਇਹ ਫਿਲਮ ਹਾਲੀਵੁੱਡ ਦੀ ਫਿਲਮ 'ਕ੍ਰੈਂਕ' ਦੀ ਰੀਮੇਕ ਹੈ।
ਇਕ ਹੋਰ ਕੇਸ 'ਚ ਸਲਮਾਨ ਖਾਨ ਨੂੰ ਲੱਗਾ ਝਟਕਾ, ਫੈਸਲਾ ਜਲਦ
NEXT STORY