ਮੁੰਬਈ- ਇਨ੍ਹੀਂ ਦਿਨੀਂ ਲੋਕਾਂ 'ਤੇ ਡਬਮੈਸ਼ ਦਾ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਮੇਸ਼ਾ ਦੀ ਤਰ੍ਹਾਂ ਬਾਲੀਵੁੱਡ ਸਿਤਾਰੇ ਵੀ ਇਸ 'ਚ ਪਿੱਛੇ ਨਹੀਂ ਹੱਟ ਰਹੇ ਹਨ। ਡਬਮੈਸ਼ ਇਕ ਅਜਿਹਾ ਐਪ ਹੈ, ਜਿਸ 'ਚ ਲੋਕ ਕਿਸੇ ਡਾਇਲਾਗ ਨੂੰ ਡਬ ਆਵਾਜ਼ 'ਚ ਬੋਲਦੇ ਹਨ। ਪ੍ਰਿਯੰਕਾ ਚੋਪੜਾ ਅਤੇ ਰਣਵੀਰ ਸਿੰਘ ਦੇ ਡਬਮੈਸ਼ ਤੋਂ ਬਾਅਦ ਆਲੀਆ ਭੱਟ ਅਤੇ ਸ਼ਰਧਾ ਕਪੂਰ ਨੇ ਵੀ ਇਕ ਵੀਡੀਓ ਜਾਰੀ ਕੀਤੀ ਹੈ। ਆਲੀਆ ਦੀ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ। ਇਹ ਵੀਡੀਓ ਦੇਖਣ 'ਚ ਕਾਫੀ ਫਨੀ ਲੱਗ ਰਹੀ ਹੈ। ਇੰਸਟਾਗ੍ਰਾਮ 'ਤੇ ਅਪਲੋਡ ਕੀਤੀ ਗਈ ਇਸ ਵੀਡੀਓ 'ਚ ਇਕ ਮਾਂ ਅਤੇ ਜਿੱਦੀ ਬੱਚੇ ਦੀ ਆਵਾਜ਼ ਨੂੰ ਡਬ ਕੀਤਾ ਗਿਆ ਹੈ। ਵੀਡੀਓ 'ਚ ਮਾਂ ਦਾ ਰੋਲ ਅਦਾ ਕਰ ਰਹੀ ਸ਼ਰਧਾ, ਆਲੀਆ ਨੂੰ ਕਹਿੰਦੀ ਹੈ, ''ਬੇਟਾ ਸਵੈਟਰ ਪਾ ਲਓ ਅਤੇ ਜਿੱਦੀ ਆਲੀਆ ਜੋਰ ਨਾਲ ਰੌਲਾ ਪਾਉਂਦੀ ਹੋਈ ਕਹਿੰਦੀ ਹੈ ਨਹੀਂ...।''
ਸਾੜੀ ਦੌਰਾਨ ਦੀਪਿਕਾ ਦੀ ਸਟਾਈਲਿਸ਼ ਲੁੱਕ ਨੇ ਜਿੱਤਿਆ ਸਾਰਿਆਂ ਦਾ ਦਿਲ (ਦੇਖੋ ਤਸਵੀਰਾਂ)
NEXT STORY